Home /amritsar /

ਬੀ.ਬੀ.ਕੇ. ਡੀਏਵੀ ਕਾਲਜ ਨੇ ਰੈੱਡ ਕਰਾਸ ਦਿਵਸ ਦੇ ਸਮਾਗਮ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੀ.ਬੀ.ਕੇ. ਡੀਏਵੀ ਕਾਲਜ ਨੇ ਰੈੱਡ ਕਰਾਸ ਦਿਵਸ ਦੇ ਸਮਾਗਮ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੀ ਬੀ ਕੇ ਡੀ ਏ ਵੀ ਕਾਲਜ ਨੇ ਰੈੱਡ ਕਰਾਸ ਦਿਵਸ ਦੇ ਸਮਾਗਮ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੀ ਬੀ ਕੇ ਡੀ ਏ ਵੀ ਕਾਲਜ ਨੇ ਰੈੱਡ ਕਰਾਸ ਦਿਵਸ ਦੇ ਸਮਾਗਮ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੀਬੀਕੇ ਡੀਏਵੀ ਕਾਲਜ ਫ਼ਾਰ ਵੂਮੈਨ ਅਤੇ ਕਾਲਜੀਏਟ ਸਕੂਲ ਨੇ ਇਸ ਪ੍ਰੋਗਰਾਮ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਰੈੱਡ ਕਰਾਸ ਦੇ ਅਧਿਕਾਰੀ ਸ਼ਿਵ ਦੁਲਾਰ ਸਿੰਘ (ਰਿਟਾਇਡ ਆਈ. ਏ. ਐਸ) ਅਤੇ ਅਮਰਜੀਤ ਸਿੰਘ ਫ਼ੀਲਡ ਅਫ਼ਸਰ ਰੈੱਡ ਕਰਾਸ ਸੋਸਾਇਟੀ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੀ ਵਧੀਆ ਪ੍ਰਦਰਸ਼ਨ ਦੀ ਬਹੁਤ ਹੌਸਲਾ ਅਫ਼ਜਾਈ ਕੀਤੀ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਬੀਬੀਕੇ ਡੀਏਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੁਆਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਰਾਜ ਪੱਧਰ 'ਤੇ ਰੈੱਡ ਕਰਾਸ ਦਿਨ ਮਨਾਇਆ। ਬੀਬੀਕੇ ਡੀਏਵੀ ਕਾਲਜ ਦੀਆਂ ਵਿਦਿਆਰਥਣਾ ਨੇ ਸ਼ਾਨਦਾਰ ਪ੍ਰਾਪਤੀਆ ਕੀਤੀਆਂ। ਭਾਈ ਘਨਈਆ ਜੀ ਦੀ ਯਾਦ ਵਿੱਚ ਦੋ ਦਿਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਕਵਿਤਾ ਗਾਇਨ, ਲੋਕਗੀਤ, ਸਮੂਹਗਾਨ, ਫਸਟ ਏਡ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ।

ਕਾਲਜ ਅਤੇ ਸਕੂਲ ਪੱਧਰ ਅਤੇ ਕੱਲ੍ਹ 10 ਪ੍ਰਤੀਯੋਗਿਤਾਂ ਵਿੱਚ ਬੀਬੀਕੇ ਡੀਏਵੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾ ਨੇ 6 ਇਨਾਮ ਪ੍ਰਾਪਤ ਕੀਤੇ, ਜਿਸ ਵਿੱਚ ਸਮੂਹ ਗਾਇਨ ਵਿੱਚ ਕਾਲਜੀਏਟ ਸਕੂਲ ਪਹਿਲੇ ਨੰਬਰ 'ਤੇ ਰਿਹਾ, ਪੋਸਟਰ ਮੇਕਿੰਗ ਵਿੱਚ ਕਾਲਜੀਏਟ ਸਕੂਲ ਨੇ ਪਹਿਲਾ ਨੰਬਰ ਅਤੇ ਕਾਲਜ ਤੀਜੇ ਨੰਬਰ 'ਤੇ ਰਿਹਾ, ਲੋਕ ਗੀਤ ਵਿੱਚ ਕਾਲਜੀਏਟ ਸਕੂਲ ਤੀਜੇ ਨੰਬਰ 'ਤੇ ਅਤੇ ਫਸਟ ਏਡ ਪ੍ਰਤੀਯੋਗਤਾ ਵਿੱਚ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਬੀਬੀਕੇ ਡੀਏਵੀ ਕਾਲਜ ਫ਼ਾਰ ਵੂਮੈਨ ਅਤੇ ਕਾਲਜੀਏਟ ਸਕੂਲ ਨੇ ਇਸ ਪ੍ਰੋਗਰਾਮ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਰੈੱਡ ਕਰਾਸ ਦੇ ਅਧਿਕਾਰੀ ਸ਼ਿਵ ਦੁਲਾਰ ਸਿੰਘ (ਰਿਟਾਇਡ ਆਈ. ਏ. ਐਸ) ਅਤੇ ਅਮਰਜੀਤ ਸਿੰਘ ਫ਼ੀਲਡ ਅਫ਼ਸਰ ਰੈੱਡ ਕਰਾਸ ਸੋਸਾਇਟੀ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੀ ਵਧੀਆ ਪ੍ਰਦਰਸ਼ਨ ਦੀ ਬਹੁਤ ਹੌਸਲਾ ਅਫ਼ਜਾਈ ਕੀਤੀ।

ਪ੍ਰਿ. ਡਾ. ਵਾਲੀਆ ਨੇ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ, ਜੇਤੂ ਵਿਦਿਆਰਥਣਾ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾ ਦਿੱਤੀਆ। ਬੀਬੀਕੇ ਡੀਏਵੀ ਕਾਲਜ ਦੀਆਂ ਵਿਦਿਆਰਥਣਾ ਹਰ ਸਾਲ ਰੈੱਡ ਕਰਾਸ ਵਲੋਂ ਕਰਵਾਏ ਜਾਂਦੇ, ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿੱਤ ਪ੍ਰੋਗਰਾਮ ਵਿੱਚ ਭਾਗ ਲੈਂਦੀਆਂ ਹਨ। ਇਸ ਮੌਕੇ 'ਤੇ ਡਾ. ਨਰੇਸ਼, ਡਾ. ਸ਼ੈਲੀ ਜੱਗੀ, ਡਾ. ਪ੍ਰਿੰਯਕਾ ਬੱਸੀ, ਡਾ. ਲਲਿਤ ਗੋਪਾਲ, ਡਾ. ਬੀਨੂ ਕਪੂਰ, ਡਾ. ਸੁਨੀਤਾ ਸ਼ਰਮਾ ਆਦਿ ਮੌਜੂਦ ਸਨ।

Published by:Krishan Sharma
First published:

Tags: Amritsar, Festival