Home /amritsar /

ਖਾਲਸਾ ਕਾਲਜ ਵਿਖੇ ਪੁਸਤਕ ਮੇਲਾ ਸ਼ੂਰੁ, ਪੰਜਾਬ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਹੋਏ ਸ਼ਾਮਲ

ਖਾਲਸਾ ਕਾਲਜ ਵਿਖੇ ਪੁਸਤਕ ਮੇਲਾ ਸ਼ੂਰੁ, ਪੰਜਾਬ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਹੋਏ ਸ਼ਾਮਲ

X
ਖਾਲਸਾ

ਖਾਲਸਾ ਕਾਲਜ ਵਿਖੇ  ਪੁਸਤਕ ਮੇਲਾ ਸ਼ੂਰੁ

ਅੰਮ੍ਰਿਤਸਰ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਇੰਟਰਨੈੱਟ ਅਤੇ ਮੋਬਾਈਲਾਂ ਦੇ ਵਿਚ ਇੰਨੀ ਖੁੱਭ ਚੁੱਕੀ ਹੈ ਕਿ ਉਹ ਹੁਣ ਪੁਸਤਕਾਂ ਨਹੀਂ ਪੜ੍ਹਦੀ । ਦੇਸ਼ ਦੀ ਆਜ਼ਾਦੀ ਦੇ 75 ਵੇਂ ਮਹਾਉਤਸਵ ਅਤੇ ਅਤੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਦੁਬਾਰਾ ਜੋੜਨ ਲਈ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਖ਼ਾਲਸਾ ਕਾਲਜਵਿੱਚ 9 ਦਿਨ ਤੱਕ ਪੁਸਤਕ ਮੇਲਾ ਲਗਾਇਆ ਜਾ ਰਿਹਾ ਅਤੇ ਇਸ ਪੁਸਤਕ ਮੇਲੇ ਵਿੱਚ ਪੰਜਾਬ ਦੇ ਵੱਖ ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਲਿਆ ਕੇ ਲਗਾਈਆਂ ਗਈਆਂ ਹਨ ਤਾਂ ਜੋ ਕਿ ਨੌਜਵਾਨ ਪੀੜ੍ਹੀ ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ ਆਪਣੀ ਜਾਣਕਾਰੀ ਵਿੱਚ ਹੋਰ ਵਾਧਾ ਕਰੇ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਇੰਟਰਨੈੱਟ ਅਤੇ ਮੋਬਾਈਲਾਂ ਦੇ ਵਿਚ ਇੰਨੀ ਖੁੱਭ ਚੁੱਕੀ ਹੈ ਕਿ ਉਹ ਹੁਣ ਪੁਸਤਕਾਂ ਨਹੀਂ ਪੜ੍ਹਦੀ । ਦੇਸ਼ ਦੀ ਆਜ਼ਾਦੀ ਦੇ 75 ਵੇਂ ਮਹਾਉਤਸਵ ਅਤੇ ਅਤੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਦੁਬਾਰਾ ਜੋੜਨ ਲਈ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਖ਼ਾਲਸਾ ਕਾਲਜਵਿੱਚ 9 ਦਿਨ ਤੱਕ ਪੁਸਤਕ ਮੇਲਾ ਲਗਾਇਆ ਜਾ ਰਿਹਾ ਅਤੇ ਇਸ ਪੁਸਤਕ ਮੇਲੇ ਵਿੱਚ ਪੰਜਾਬ ਦੇ ਵੱਖ ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਲਿਆ ਕੇ ਲਗਾਈਆਂ ਗਈਆਂ ਹਨ ਤਾਂ ਜੋ ਕਿ ਨੌਜਵਾਨ ਪੀੜ੍ਹੀ ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ ਆਪਣੀ ਜਾਣਕਾਰੀ ਵਿੱਚ ਹੋਰ ਵਾਧਾ ਕਰੇ ।

ਜਿਸ ਦੇ ਚੱਲਦੇ ਇਸ ਮੇਲੇ ਦੀ ਸ਼ੁਰੂਆਤ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਖ਼ਾਸ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਪੁਸਤਕ ਮੇਲੇ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ । ਇਸ ਮੌਕੇ ਪੁਸਤਕ ਮੇਲੇ 'ਚ ਵੱਖ ਵੱਖ ਸਟਾਲ ਲਗਾਉਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਖਾਲਸਾ ਕਾਲਜ ਅਤੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ । ਇਸ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜੁੜ ਕੇ ਹੋਰ ਇਤਹਾਸ ਇਕੱਠਾ ਕਰੇਗੀ ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਰੇਕ ਧਰਮ ਅਤੇ ਹਰੇਕ ਇਤਿਹਾਸ ਦੀ ਹਰੇਕ ਭਾਸ਼ਾ ਵਿਚ ਪੁਸਤਕ ਅਸਾਨੀ ਨਾਲ ਮਿਲ ਜਾਵੇਗੀ ।

Published by:Rupinder Kaur Sabherwal
First published:

Tags: Amritsar, Banwarilal Purohit, Punjab