Home /amritsar /

ਬਿਨ੍ਹਾਂ ਕਾਗਜ਼ ਮੋਟਰ ਸਾਈਕਲ ਚਲਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤੀ ਕਾਰਵਾਈ 

ਬਿਨ੍ਹਾਂ ਕਾਗਜ਼ ਮੋਟਰ ਸਾਈਕਲ ਚਲਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤੀ ਕਾਰਵਾਈ 

X
ਬਿਨ੍ਹਾਂ

ਬਿਨ੍ਹਾਂ ਕਾਗਜ਼ ਮੋਟਰ ਸਾਈਕਲ ਚਲਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤੀ ਕਾਰਵਾਈ 

ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਆਪਣੇ ਦੋਸਤ ਦੀ ਹਾਰਲੇ-ਡੇਵਿਡਸਨ ਮੋਟਰ ਸਾਈਕਲ 'ਤੇ ਗੇੜੀ ਲਗਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸ ਨੂੰ ਬੱਸ ਸਟੈਂਡ ਨਜ਼ਦੀਕ ਖੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਪੁੱਛੇ ਗਏ । ਤਾਂ ਉਹ ਨੌਜਵਾਨ ਮੋਟਰਸਾਈਕਲ ਦੇ ਕਾਗਜ਼ ਨਹੀਂ ਦਿਖਾ ਸਕਿਆ ਅਤੇ ਪੁਲਿਸ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਕਰਦਾ ਰਿਹਾ ।

ਹੋਰ ਪੜ੍ਹੋ ...
  • Local18
  • Last Updated :
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਆਪਣੇ ਦੋਸਤ ਦੀ ਹਾਰਲੇ-ਡੇਵਿਡਸਨ ਮੋਟਰ ਸਾਈਕਲ 'ਤੇ ਗੇੜੀ ਲਗਾਉਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਉਸ ਨੂੰ ਬੱਸ ਸਟੈਂਡ ਨਜ਼ਦੀਕ ਖੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਪੁੱਛੇ ਗਏ ਤਾਂ ਉਹ ਨੌਜਵਾਨ ਮੋਟਰਸਾਈਕਲ ਦੇ ਕਾਗਜ਼ ਨਹੀਂ ਦਿਖਾ ਸਕਿਆ ਅਤੇ ਪੁਲਿਸ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਕਰਦਾ ਰਿਹਾ।

ਆਪਣੇ ਦੋਸਤ ਨੂੰ ਫੋਨ ਕਰਕੇ ਮੋਟਰਸਾਈਕਲ ਦੇ ਕਾਗਜ਼ ਮੰਗਵਾਉਂਦਾ ਰਿਹਾ ਅਤੇ ਕਾਫ਼ੀ ਦੇਰ ਬਹਿਸਬਾਜ਼ੀ ਕਰਨ ਤੋਂ ਬਾਅਦ ਪੁਲਿਸ ਨੇ ਮੋਟਰਸਾਈਕਲ ਦੇ ਕਾਗਜ਼ ਨਾ ਹੋਣ 'ਤੇ ਮੋਟਰਸਾਈਕਲ ਇੰਮਪਾਊਂਡ ਕਰ ਦਿੱਤਾ। ਇਸ ਸੰਬੰਧ ਵਿੱਚ ਪੱਤਰਕਾਰਾਂ ਨੇ ਮੋਟਰਸਾਈਕਲ ਚਲਾਉਣ ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਉਹ ਨੌਜਵਾਨ ਪੱਤਰਕਾਰ ਨਾਲ ਵੀ ਬਹਿਸਬਾਜ਼ੀ ਕਰਦਾ ਦਿਖਾਈ ਦਿੱਤਾ ਅਤੇ ਬਾਅਦ ਵਿੱਚ ਉਸਨੇ ਕਿਹਾ ਕਿ ਇਹ ਮੋਟਰ ਸਾਇਕਲ ਉਸਦੇ ਦੋਸਤ ਦਾ ਹੈ ਅਤੇ ਉਹ ਮੋਟਰਸਾਈਕਲ ਦੇ ਕਾਗਜ਼ ਮੰਗਵਾ ਰਿਹਾ, ਲੇਕਿਨ ਪੁਲੀਸ ਨੇ ਕਾਰਵਾਈ ਕਰ ਦਿੱਤੀ।

ਇਸ ਸਬੰਧ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਇਸ ਨੌਜਵਾਨ ਨੂੰ ਮੋਟਰਸਾਈਕਲ ਤੋਂ ਰੋਕਿਆ ਤਾਂ ਇਹ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਨਹੀਂ ਉਤਰਿਆ ਅਤੇ ਮੋਟਰਸਾਇਕਲ 'ਤੇ ਬੈਠ ਕੇ ਹੀ ਪੁਲਿਸ ਨਾਲ ਬਹਿਸਬਾਜ਼ੀ ਕਰਦਾ ਰਿਹਾ ਅਤੇ ਮੋਟਰ ਸਾਈਕਲ ਚਲਾਉਣ ਵਾਲੇ ਨੌਜਵਾਨ ਕੋਲ ਨਾ ਤਾਂ ਮੋਟਰਸਾਈਕਲ ਦੇ ਸੰਬੰਧਤ ਕਾਗਜ਼ ਹਨ ਹੈ ਅਤੇ ਨਾ ਹੀ ਆਰ.ਸੀ. ਜਿਸ ਕਰਕੇ ਪੁਲਿਸ ਵੱਲੋਂ ਮੋਟਰਸਾਈਕਲ ਨੂੰ ਇਮਪਾਊਂਡ ਕਰ ਦਿੱਤਾ ਗਿਆ ਹੈ।

Published by:Drishti Gupta
First published:

Tags: Amritsar, Police, Punjab