Home /amritsar /

ਅਟਾਰੀ ਬਾਰਡਰ 'ਤੇ ਬੀਐਸਐਫ ਜਵਾਨਾਂ ਨੇ ਧੂਮ-ਧਾਮ ਨਾਲ ਮਨਾਇਆ 74ਵਾਂ ਗਣਤੰਤਰ ਦਿਵਸ

ਅਟਾਰੀ ਬਾਰਡਰ 'ਤੇ ਬੀਐਸਐਫ ਜਵਾਨਾਂ ਨੇ ਧੂਮ-ਧਾਮ ਨਾਲ ਮਨਾਇਆ 74ਵਾਂ ਗਣਤੰਤਰ ਦਿਵਸ

X
BSF

BSF ਦੇ ਜਵਾਨਾਂ ਨੇ ਮਨਾਇਆ 74ਵਾਂ ਗਣਤੰਤਰ ਦਿਵਸ 

Republic Day 2023 BSF: ਗਣਤੰਤਰ ਦਿਵਸ ਦੇ ਮੌਕੇ 'ਤੇ ਜਿੱਥੇ ਪੂਰੇ ਦੇਸ਼ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਤੋਂ ਕੁੱਝ ਦੂਰੀ 'ਤੇ ਸਥਿਤ ਅਟਾਰੀ ਵਾਘਾ ਸੀਮਾ ਦੇ ਉੱਤੇ ਵੀ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Republic Day 2023 BSF:  74th ਗਣਤੰਤਰ ਦਿਵਸ ਦਿਹਾੜਾ ਸਮੁੱਚੇ ਭਾਰਤ ਦੇ ਵਿੱਚ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਸੀ। ਇਸ ਦਿਨ ਦੀ ਖੁਸ਼ੀ ਮਨਾਉਣ ਲਈ ਸਮੁੱਚੇ ਦੇਸ਼ 'ਚ ਵੱਖ ਵੱਖ ਸਮਾਗਮ ਵੀ ਕੀਤੇ ਜਾਂਦੇ ਹਨ। ਗਣਤੰਤਰ ਦਿਵਸ ਦੇ ਮੌਕੇ 'ਤੇ ਜਿੱਥੇ ਪੂਰੇ ਦੇਸ਼ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਤੋਂ ਕੁੱਝ ਦੂਰੀ 'ਤੇ ਸਥਿਤ ਅਟਾਰੀ ਵਾਘਾ ਸੀਮਾ ਦੇ ਉੱਤੇ ਵੀ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉੱਥੇ ਹੀ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਡਰ 'ਤੇ ਤੈਨਾਤ ਬੀਐਸਐਫ ਵੱਲੋਂ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਉਹਨਾਂ ਨੇ ਕਿਹਾ ਕਿ ਇਸ ਦਿਨ ਦੇ ਮੌਕੇ 'ਤੇ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਬੀਐਸਐਫ ਦੇ ਜਵਾਨਾਂ ਦੇ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਦੇਸ਼ ਵਿੱਚ ਵਾਪਰਣ ਨਹੀਂ ਦੇਵਾਂਗੇ। ਅੰਮ੍ਰਿਤਸਰ ਤੋਂ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਅਟਾਰੀ ਬਾਰਡਰ 'ਤੇ ਵੀ ਬੀਐਸਐਫ ਅਧਿਕਾਰੀਆਂ ਨੇ ਕੌਮੀ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ।

ਗੁਰੂ ਨਗਰੀ ਅੰਮ੍ਰਿਤਸਰ ਸਰਹੱਦ ਦੇ ਨਾਲ ਲੱਗਦਾ ਖੇਤਰ ਹੈ ਅਤੇ ਅਟਾਰੀ ਬਾਰਡਰ ਵਿਖੇ ਰੋਜ਼ਾਨਾ ਹੋਣ ਵਾਲੀ ਜੋਸ਼ੀਲੀ ਪ੍ਰੇਡ ਸਭਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਨੂੰ ਉਜਾਗਰ ਕਰਦੀ ਹੈ ਅਤੇ ਇਸ ਜੋਸ਼ੀਲੀ ਪ੍ਰੇਡ ਨੂੰ ਵੇਖਣ ਦੇ ਲਈ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਲਾਨੀ ਬੜੇ ਹੀ ਉਤਸ਼ਾਹ ਦੇ ਸਦਕਾ ਅਟਾਰੀ ਬਾਰਡਰ ਵਿਖੇ ਪਹੁੰਚਦੇ ਹਨ। ਅਟਾਰੀ ਬਾਰਡਰ 'ਤੇ DIG ਸੰਜੇ ਗੋੜ ਦੇ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਉਨ੍ਹਾਂ ਸਮੂਹ ਬੀਐਸਐਫ ਦੇ ਅਧਿਕਾਰੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ।

Published by:Krishan Sharma
First published:

Tags: Amritsar, Atari, BSF, Indian Army, Republic Day 2023