ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਭਾਰਤ ਦੀ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਬੀ ਐਸ ਐਫ ਦੇ ਵੱਲੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਮੈਰਾਥਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ,ਪਹਿਲੇ ਭਾਗ ਦੇ ਵਿੱਚ 42 ਕਿਲੋਮੀਟਰ ਦੀ ਦੌੜ,ਦੂਸਰੇ ਭਾਗ ਵਿੱਚ 21 ਕਿਲੋਮੀਟਰ ਅਤੇ ਤੀਸਰੇ ਭਾਗ ਵਿੱਚ 10 ਕਿਲੋਮੀਟਰ ਦੀ ਦੌੜ ਦਾ ਸਫ਼ਰ ਤੈਅ ਕੀਤਾ ਗਿਆ। 42 ਕਿਲੋਮੀਟਰ ਦੀ ਮੈਰਾਥਨ ਦੀ ਦੌੜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸ਼ੁਰੂ ਹੋਈ।
ਗੱਲਬਾਤ ਕਰਦਿਆਂ ਮੈਰਾਥਨ ਵਿੱਚ ਭਾਗ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਕਸਰਤ ਸਾਡੇ ਮਨੁੱਖੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਉਨ੍ਹਾਂ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਖੇਡਾਂ ਅਤੇ ਕਸਰਤ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਰੀਰ ਤੰਦਰੁਸਤ ਰਹੇ ਅਤੇ ਉਹ ਚੰਗੇ ਰਾਹ 'ਤੇ ਤੁਰਨ।
ਇਸ ਪੂਰੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਵੱਜੋਂ ਪ੍ਰਸਿੱਧ ਅਦਾਕਾਰ ਸੁਨੀਲ ਸ਼ੈਟੀ ਪਹੁੰਚੇ। ਇਸ ਮੌਕੇ ਮੈਰਾਥਨ ਵਿੱਚ ਆਏ ਜੇਤੂਆਂ ਲਈ ਬੀਐਸਐਫ ਵੱਲੋਂ ਵੱਖ-ਵੱਖ ਵਿਸ਼ੇਸ਼ ਇਨਾਮ ਵੀ ਉਲੀਕੇ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।