ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਪ੍ਰਦਰਸ਼ਨੀ ਅਤੇ ਮੇਲੇ ਅਕਸਰ ਹੀ ਸ਼ਹਿਰ ਵਾਸੀਆਂ ਦੇ ਲਈ ਮਨੋਰੰਜਨ ਅਤੇ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਪ੍ਰਦਰਸ਼ਨੀ ਵਿੱਚ ਸਜਾਈਆਂ ਗਈਆਂ ਚੀਜ਼ਾਂ ਆਪਣੇ ਆਪ 'ਚ ਹੀ ਮਨ ਨੂੰ ਭਾਉਂਦੀਆਂ ਹਨ।
ਉੱਥੇ ਹੀ ਅੰਮ੍ਰਿਤਸਰ ਦੇ ਸਰਸ ਮੇਲੇ ਵਿਖੇ ਕਸ਼ਮੀਰ ਦਾ ਬੇਸ਼ਕੀਮਤੀ ਸੁਆਦ ਕਸ਼ਮੀਰੀ ਕਾਹਵਾ ਵੀ ਕਿਸੇ ਤੋਂ ਪਿੱਛੇ ਨਹੀਂ ਹਟਿਆ । ਪ੍ਰਦਰਸ਼ਨੀ ਵਿੱਚ ਇਹ ਸਟਾਲ ਵੀ ਸਭਨਾਂ ਦੀ ਪਹਿਲੀ ਪਸੰਦ ਬਣਿਆ। ਕਸ਼ਮੀਰੀ ਕਾਹਵੇ ਦੇ ਢੇਰਾਂ ਹੀ ਫਾਇਦੇ ਹਨ। ਮਨੁੱਖੀ ਸਰੀਰ ਦੇ ਲਈ ਇਹ ਹਰ ਪੱਖੋਂ ਕਾਰਗਰ ਸਿੱਧ ਹੈ ।
ਖਾਸ ਕਰਕੇ ਸਰਦੀ ਦੇ ਮੌਸਮ ਦੇ ਵਿੱਚ ਲੋਕ ਅਕਸਰ ਹੀ ਇਸ ਦਾ ਸੇਵਨ ਕਰਦੇ ਹਨ ਕਿਉਂਕਿ ਖਾਂਸੀ- ਜੁਕਾਮ ਦੇ ਨਾਲ ਲੜਨ ਲਈ ਇਹ ਕਾਹਵਾ ਸਭ ਤੋਂ ਪਹਿਲਾਂ ਗਿਣਿਆ ਜਾਂਦਾ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।