Home /amritsar /

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬੁਟਾਹਰੀ ਦਫ਼ਤਰ ’ਚ ਅਚਾਨਕ ਛਾਪਾ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬੁਟਾਹਰੀ ਦਫ਼ਤਰ ’ਚ ਅਚਾਨਕ ਛਾਪਾ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬੁਟਾਹਰੀ ਦਫ਼ਤਰ ’ਚ ਅਚਾਨਕ ਛਾਪਾ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬੁਟਾਹਰੀ ਦਫ਼ਤਰ ’ਚ ਅਚਾਨਕ ਛਾਪਾ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਬੁਟਾਹਰੀ ਦਫ਼ਤਰ ਵਿੱਚ ਅਚਨਚੇਤ ਛਾਪਾ ਮਾਰਕੇ ਸਟਾਫ਼ ਦੀ ਕੀਤੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਭਾਗ ਸਬੰਧੀ ਫੀਡਬੈਕ ਲਿਆ। 

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਬੁਟਾਹਰੀ ਦਫ਼ਤਰ ਵਿੱਚ ਅਚਨਚੇਤ ਛਾਪਾ ਮਾਰਕੇ ਸਟਾਫ਼ ਦੀ ਕੀਤੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਭਾਗ ਸਬੰਧੀ ਫੀਡਬੈਕ ਲਿਆ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ ਦਫ਼ਤਰੀ ਸਮੇਂ ਨੂੰ ਹਰ ਹਾਲਤ ਲਾਗੂ ਕੀਤਾ ਜਾਵੇ ਅਤੇ ਸਵੇਰੇ ਸਮੇਂ ਸਿਰ ਦਫ਼ਤਰ ਪਹੁੰਚ ਕੇ ਲੋਕਾਂ ਦੇ ਕੰਮ ਤਰਜੀਹ ਅਧਾਰ ਉੱਤੇ ਕੀਤੇ ਜਾਣੇ ਯਕੀਨੀ ਬਣਾਏ ਜਾਣ।

ਉਨ੍ਹਾਂ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਖਪਤਕਾਰ ਨੂੰ ਬਿਨਾ ਵਜਾ ਪਰੇਸ਼ਾਨ ਨਾ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਿ੍ਸਟਾਚਾਰ ਦੇ ਮੁੱਦੇ ਉਤੇ ਬਹੁਤ ਸਖ਼ਤ ਹੈ ਅਤੇ ਇਸ ਸਬੰਧੀ ਰਤੀ ਭਰ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ’ਚ ਪੰਜਾਬ ਦੇ ਹੋਰਨਾਂ ਦਫ਼ਤਰਾਂ ਦੀ ਵੀ ਅਚਾਨਕ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਗਰਮੀ ਦੇ ਮੱਦੇਨਜ਼ਰ ਤਬਦੀਲ ਕੀਤੇ ਦਫ਼ਤਰੀ ਸਮੇਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾ ਸਕੇ।

Published by:Ashish Sharma
First published:

Tags: Amritsar, Harbhajan Singh ETO, Punjab government