Home /amritsar /

ਲੋੜਵੰਦਾਂ ਦੀ ਮੱਦਦ ਲਈ ਪਿੰਡ-ਪਿੰਡ ਲਗਾਏ ਜਾਣਗੇ ਕੈਂਪ, ਦੇਖੋ ਇਹ ਖਾਸ ਰਿਪੋਰਟ

ਲੋੜਵੰਦਾਂ ਦੀ ਮੱਦਦ ਲਈ ਪਿੰਡ-ਪਿੰਡ ਲਗਾਏ ਜਾਣਗੇ ਕੈਂਪ, ਦੇਖੋ ਇਹ ਖਾਸ ਰਿਪੋਰਟ

ਲੋੜਵੰਦਾਂ ਦੇ ਮੱਦਦ ਲਈ ਪਿੰਡ ਪਿੰਡ ਲਗਾਏ ਜਾਣਗੇ ਕੈਂਪ ਜਲਦ ਹੀ ਬਦਲੇਗੀ ਪਿੰਡਾਂ ਦੀ ਨੁਹਾਰ 

ਲੋੜਵੰਦਾਂ ਦੇ ਮੱਦਦ ਲਈ ਪਿੰਡ ਪਿੰਡ ਲਗਾਏ ਜਾਣਗੇ ਕੈਂਪ ਜਲਦ ਹੀ ਬਦਲੇਗੀ ਪਿੰਡਾਂ ਦੀ ਨੁਹਾਰ 

ਅੰਮ੍ਰਿਤਸਰ:  ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ, ਪੰਜਾਬ ਨੇ ਪਿੰਡ ਮੱਖਣਵਿੰਡੀ ਵਿਖੇ ਲਗਾਏ ਗਏ ਕੈਂਪ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਪਿੰਡ ਪੱਧਰ ਤੇ ਹੀ ਬੁਢਾਪਾ, ਵਿਧਵਾ, ਅੰਗਹੀਣਾ, ਬੇਸਹਰਾ ਬੱਚਿਆਂ ਲਈ ਪੈਨਸ਼ਨ ਅਤੇ ਉਸਾਰੀ ਮਜਦੂਰਾਂ ਲਈ ਲੇਬਰ ਕਾਰਡ, ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਲੋੜਵੰਦਾਂ ਨੂੰ ਇੱਕ ਹੀ ਥਾਂ ਤੇ ਸਾਰੀਆਂ ਸਹੂਲਤਾਂ ਮੁਹੱਈਆ ਹੋ ਸਕਣ ਅਤੇ ਉਨਾਂ ਦੇ ਪੈਸੇ ਦੀ ਵੀ ਬੱਚਤ ਹੋ ਸਕੇ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ,

    ਅੰਮ੍ਰਿਤਸਰ:  ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ, ਪੰਜਾਬ ਨੇ ਪਿੰਡ ਮੱਖਣਵਿੰਡੀ ਵਿਖੇ ਲਗਾਏ ਗਏ ਕੈਂਪ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਪਿੰਡ ਪੱਧਰ ਤੇ ਹੀ ਬੁਢਾਪਾ, ਵਿਧਵਾ, ਅੰਗਹੀਣਾ, ਬੇਸਹਰਾ ਬੱਚਿਆਂ ਲਈ ਪੈਨਸ਼ਨ ਅਤੇ ਉਸਾਰੀ ਮਜਦੂਰਾਂ ਲਈ ਲੇਬਰ ਕਾਰਡ, ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਲੋੜਵੰਦਾਂ ਨੂੰ ਇੱਕ ਹੀ ਥਾਂ ਤੇ ਸਾਰੀਆਂ ਸਹੂਲਤਾਂ ਮੁਹੱਈਆ ਹੋ ਸਕਣ ਅਤੇ ਉਨਾਂ ਦੇ ਪੈਸੇ ਦੀ ਵੀ ਬੱਚਤ ਹੋ ਸਕੇ।

    ਬਿਜਲੀ ਮੰਤਰੀ ਨੇ ਦੱਸਿਆ ਕਿ ਸਾਰੇ ਸਰਕਾਰੀ ਅਧਿਕਾਰੀ ਇੱਥੇ ਹੀ ਮੌਜੂਦ ਹੋਣਗੇ ਅਤੇ ਕੈਂਪ ਦੌਰਾਨ ਹੀ ਉਨਾਂ ਦੇ ਫਾਰਮ ਤਸਦੀਕ ਕਰਕੇ ਲੋੜਵੰਦਾਂ ਨੂੰ ਬਣਦੀਆਂ ਸਹੂਲਤਾਂ ਮਹੱਈਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਬਿਜਲੀ ਮੰਤਰੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ ਗਿਆ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਵੋਟਾਂ ਪਾ ਕੇ ਉਨਾਂ ਨੂੰ ਜਿਤਾਇਆ ਹੈ। ਇਸ ਮੌਕੇ ਗੁਰੂਦੁਆਰਾ ਕਮੇਟੀ ਵਲੋਂ ਉਨਾਂ ਨੂੰ ਸਨਮਾਨਤ ਵੀ ਕੀਤਾ ਗਿਆ।

    ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਆਪ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਿੰਡ ਪੱਧਰ ਤੇ ਹੀ ਕਰੀਏ ਤਾਂ ਜੋ ਉਨਾਂ ਨੂੰ ਦੂਰਜ ਦਰਾਡੇ ਚੱਕਰ ਨਾ ਮਾਰਨੇ ਪੈਣ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਰੱਲ ਮਿਲ ਕੇ ਵਾਤਾਵਰਨ ਨੂੰ ਸਵੱਛ ਬਣਾਈਏ। ਉਨਾਂ ਦੱਸਿਆ ਕਿ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨੂੰ ਖ਼ਤਮ ਕਰੀਏ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਆਪਣਾ ਵਾਤਾਵਰਨ ਖੁਦ ਸਾਫ਼ ਕਰਨਾ ਪਵੇਗਾ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਦੋ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਕੇਵਲ ਪੌਦੇ ਹੀ ਨਹੀਂ ਲਗਾਉਣੇ ਬਲਿਕ ਉਨਾਂ ਦੀ ਚੰਗੀ ਦੇਖ ਰੇਖ ਵੀ ਕੀਤੀ ਜਾਵੇ।
    Published by:rupinderkaursab
    First published:

    Tags: Amritsar, Punjab, Village

    ਅਗਲੀ ਖਬਰ