ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਅੰਮ੍ਰਿਤਸਰ ਦੀ BRTS Lane 'ਚ ਵਾਪਰਿਆ ਦਰਦਨਾਕ ਵਾਪਰਿਆ ਹੈ। ਦੱਸ ਦੇਈਏ ਕਿ ਬੀਤੀਆਂ ਸਰਕਾਰਾਂ ਵੱਲੋਂ ਅੰਮ੍ਰਿਤਸਰ ਵਿੱਚ ਬੀਆਰਟੀਐਸ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਵਿੱਚ ਬੀਆਰਟੀਐਸ ਦੇ ਅਧੀਨ ਆਉਣ ਵਾਲੀਆਂ ਲੋਕਲ ਬੱਸਾਂ ਵੀ ਚੱਲਦੀਆਂ ਹਨ ਲੇਕਿਨ ਬੀ ਆਰ ਟੀ ਐਸ ਬੱਸਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਸ ਲੇਨ ਵਿੱਚ ਦੂਸਰੇ ਵਾਹਨਾਂ 'ਤੇ ਪਾਬੰਦੀ ਲਗਾਈ ਗਈ ਹੈ,ਪਰ ਫਿਰ ਵੀ ਸ਼ਹਿਰ ਵਾਸੀ ਜਲਦਬਾਜ਼ੀ ਵਿੱਚ ਬੀ ਆਰ ਟੀ ਐਸ ਲੇਨ ਦੇ ਅੰਦਰੋਂ ਵਾਹਨ ਚਲਾਉਂਦੇ ਹਨ ।
ਜਿਸ ਕਾਰਨ ਹਾਦਸੇ ਵੀ ਹੁੰਦੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੀ ਆਰ ਟੀ ਐਸ ਲੇਨ ਦੇ ਅੰਦਰ ਪੁਤਲੀਘਰ ਨਜ਼ਦੀਕ ਇਕ ਕਾਰ ਬੀਆਰਟੀਐਸ ਦੀ ਬੱਸ ਨੂੰ ਓਵਰਟੇਕ ਕਰਦਿਆਂ ਇੱਕ ਐਕਟੀਵਾ ਵਿੱਚ ਜਾ ਟਕਰਾਈ । ਜਿਸ ਨਾਲ ਕਿ ਕਾਰ ਦੇ ਪਰਖੱਚੇ ਉਡ ਗਏ। ਮੌਕੇ 'ਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ।
ਇਸ ਸਬੰਧੀ ਮੌਕੇ 'ਤੇ ਚਸ਼ਮਦੀਦ ਬੀ ਆਰ ਟੀ ਐਸ ਬੱਸ ਡਰਾਈਵਰ ਨੇ ਦੱਸਿਆ ਕਿ ਜਦੋਂ ਇਹ ਕਾਰ ਨੇ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਪੀਡ ਲੱਗਭਗ 100 ਦੇ ਕਰੀਬ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ, ਪਹਿਲਾਂ ਤਾਂ ਕਾਰ ਦਾ ਡਰਾਇਵਰ ਕਾਰ ਨੂੰ ਕੰਟਰੋਲ ਨਹੀਂ ਕਰ ਪਾਇਆ ਅਤੇ ਇਹ ਕਾਰ ਐਕਟੀਵਾ ਵਿੱਚ ਜਾ ਟਕਰਾਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਅਕਸਰ ਪ੍ਰਸ਼ਾਸਨ ਦੇ ਵੱਲੋਂ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੀ ਆਰ ਟੀ ਐਸ ਲੇਨ ਦੇ ਵਿੱਚ ਆਪਣਾ ਵਾਹਨ ਨਾ ਚਲਾਉਣ, ਪਰ ਸ਼ਹਿਰਵਾਸੀ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇਸ ਲੇਨ ਵਿੱਚ ਵਾਹਨਾਂ ਨੂੰ ਚਲਾਉਂਦੇ ਹਨ ਅਤੇ ਜਿਸ ਦੇ ਕਾਰਨ ਕਈ ਹਾਦਸੇ ਵੀ ਦੇਖਣ ਨੂੰ ਮਿਲਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Amritsar, Car accident, Punjab