Home /amritsar /

ਚੇਤਰ ਦੇ ਨਵਰਾਤਰੇ ਹੋਏ ਆਰੰਭ, 700 ਸਾਲ ਪੁਰਾਤਨ ਮੰਦਿਰ ਦੇ ਕਰੋ ਦਰਸ਼ਨ

ਚੇਤਰ ਦੇ ਨਵਰਾਤਰੇ ਹੋਏ ਆਰੰਭ, 700 ਸਾਲ ਪੁਰਾਤਨ ਮੰਦਿਰ ਦੇ ਕਰੋ ਦਰਸ਼ਨ

X
ਚੇਤਰ

ਚੇਤਰ ਦੇ ਨਵਰਾਤਰੇ ਹੋਏ ਆਰੰਭ, 700 ਸਾਲ ਪੁਰਾਤਨ ਮੰਦਿਰ ਦੇ ਕਰੋ ਦਰਸ਼ਨ

22 ਮਾਰਚ, 2023 ਤੋਂ ਚੇਤਰ ਮਹੀਨੇ ਦੇ ਨਵਰਾਤਰੇ ਆਰੰਭ ਹੋ ਗਏ ਹਨ। ਦੇਸ਼ਭਰ ਦੇ ਵਿੱਚ ਇਹ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਸ਼ਰਧਾਲੂ ਮੰਦਰਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- 22 ਮਾਰਚ, 2023 ਤੋਂ ਚੇਤਰ ਮਹੀਨੇ ਦੇ ਨਵਰਾਤਰੇ ਆਰੰਭ ਹੋ ਗਏ ਹਨ। ਦੇਸ਼ਭਰ ਦੇ ਵਿੱਚ ਇਹ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਸ਼ਰਧਾਲੂ ਮੰਦਰਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹਿੰਦੂ ਨਵ ਵਰਸ਼ ਦੇ ਆਗਮਨ 'ਤੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ ਇਹ ਸਾਲ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਖੁਸ਼ੀਆ ਲੈ ਕੇ ਆਵੇ।

ਇਹ ਤਸਵੀਰਾਂ ਨੇ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿੱਤ ਪ੍ਰਾਚੀਨ ਸ੍ਰੀ ਸ਼ੀਤਲਾ ਮਾਤਾ ਦੇ ਮੰਦਿਰ ਦੀਆਂ ਜਿੱਥੇ ਕਿ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੱਗ ਕੇ ਸ਼ਰਧਾਲੂ, ਹੱਥਾਂ ਦੇ ਵਿੱਚ ਕੱਚੀ ਲੱਸੀ ਦਾ ਗਿਲਾਸ ਫੜੀ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚੇ । ਮੰਦਿਰ ਦਾ ਵਿਹੜਾ "ਜੈ ਮਾਤਾ ਦੀ" ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਨ੍ਹਾਂ ਨਵਰਾਤਰਿਆਂ 'ਚ ਸ਼ਰਧਾਲੂ ਘਰਾਂ ਦੇ ਵਿੱਚ ਖੇਤਰੀ ਦੀ ਵੀ ਪੂਜਾ ਕਰਦੇ ਹਨ । ਕਈ ਸ਼ਰਧਾਲੂ ਖੇਤਰੀ ਦੀ ਖ਼ਰੀਦਦਾਰੀ ਕਰ ,ਘਰਾਂ ਨੂੰ ਲੈ ਜਾਂਦੇ ਹੋਏ ਵੀ ਵਿਖਾਈ ਦਿੱਤੇ।

ਗੱਲਬਾਤ ਕਰਦਿਆਂ ਮੰਦਿਰ ਵਿਖੇ ਆਏ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਮਾਤਾ ਰਾਣੀ ਤੋਂ ਇਹੀ ਮਨੋਕਾਮਨਾ ਕਰਦੇ ਹਾਂ ਕਿ ਹਿੰਦੂ ਧਰਮ ਦੇ ਮੁਤਾਬਿਕ ਇਸ ਨਵੇਂ ਸਾਲ ਵਿੱਚ ਸਭਨਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣ ਅਤੇ ਮਾਤਾ ਰਾਣੀ ਆਪਣੀ ਕਿਰਪਾ ਸਭ 'ਤੇ ਬਣਾਏ ਰੱਖਣ।

Published by:Drishti Gupta
First published:

Tags: Amritsar, Chaitra Navratri 2023, Punjab