Home /amritsar /

Amritsar: ਆਰਗੈਨਿਕ ਖੇਤੀ ਦੇ ਨਾਲ ਬਦਲੋ ਫਸਲ ਦੀ ਉਪਜ, ਵੇਖੋ ਖਾਸ ਰਿਪੋਰਟ

Amritsar: ਆਰਗੈਨਿਕ ਖੇਤੀ ਦੇ ਨਾਲ ਬਦਲੋ ਫਸਲ ਦੀ ਉਪਜ, ਵੇਖੋ ਖਾਸ ਰਿਪੋਰਟ

ਆਰਗੈਨਿਕ

ਆਰਗੈਨਿਕ ਖੇਤੀ ਦੇ ਨਾਲ ਬਦਲੋ ਫਸਲ ਦੀ ਉਪਜ, ਵੇਖੋ ਖਾਸ ਰਿਪੋਰਟ

ਅੰਮ੍ਰਿਤਸਰ: ਮੌਜੂਦਾ ਸਮੇਂ ਵਿੱਚ ਇੱਕ ਪਾਸੇ ਤਾਂ ਸਾਡਾ ਵਾਤਾਵਰਣ ਦੂਸ਼ਿਤ ਹੈ ਅਤੇ ਦੂਜੇ ਪਾਸੇ ਸਾਡੀਆਂ ਨਹਿਰਾਂ ਵੀ ਪ੍ਰਦੂਸ਼ਣ ਦੀ ਭੇਂਟ ਚੜ੍ਹ ਰਹੀਆਂ ਹਨ। ਇਸ ਸਭ ਦਾ ਸਿੱਧਾ ਅਸਰ ਸਾਡੇ ਖਾਣ-ਪਾਣ 'ਤੇ ਪੈਂਦਾ ਹੈ। ਪਰ ਲੋਕਾਂ ਨੂੰ ਸਾਫ ਅਤੇ ਸ਼ੁੱਧ ਖਾਣ-ਪਾਣ ਦੇ ਨਾਲ ਜੋੜਨ ਦੇ ਲਈ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਖੋਜ ਕੇਂਦਰ ਦੇ ਵੱਲੋਂ ਇੱਕ ਵੱਖਰੀ ਸੋਚ ਦੇ ਨਾਲ ਉਪਰਾਲਾ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਮੌਜੂਦਾ ਸਮੇਂ ਵਿੱਚ ਇੱਕ ਪਾਸੇ ਤਾਂ ਸਾਡਾ ਵਾਤਾਵਰਣ ਦੂਸ਼ਿਤ ਹੈ ਅਤੇ ਦੂਜੇ ਪਾਸੇ ਸਾਡੀਆਂ ਨਹਿਰਾਂ ਵੀ ਪ੍ਰਦੂਸ਼ਣ ਦੀ ਭੇਂਟ ਚੜ੍ਹ ਰਹੀਆਂ ਹਨ। ਇਸ ਸਭ ਦਾ ਸਿੱਧਾ ਅਸਰ ਸਾਡੇ ਖਾਣ-ਪਾਣ 'ਤੇ ਪੈਂਦਾ ਹੈ। ਪਰ ਲੋਕਾਂ ਨੂੰ ਸਾਫ ਅਤੇ ਸ਼ੁੱਧ ਖਾਣ-ਪਾਣ ਦੇ ਨਾਲ ਜੋੜਨ ਦੇ ਲਈ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਖੋਜ ਕੇਂਦਰ ਦੇ ਵੱਲੋਂ ਇੱਕ ਵੱਖਰੀ ਸੋਚ ਦੇ ਨਾਲ ਉਪਰਾਲਾ ਕੀਤਾ ਗਿਆ ਹੈ।

  55 ਏਕੜ 'ਚ ਫੈਲੇ ਇਸ ਖੇਤੀ ਫਾਰਮ ਵਿਖੇ ਹਰ ਤਰ੍ਹਾਂ ਦੀ ਫਸਲ ਨੂੰ ਕੁਦਰਤੀ ਢੰਗ ਦੇ ਨਾਲ ਉਗਾਇਆ ਜਾਂਦਾ ਹੈ । ਚੰਦਨ, ਅਗਰਵੁੱਡ ਵਰਗੇ ਕਈ ਬੇਸ਼ਕੀਮਤੀ ਪੌਦਿਆਂ ਨੂੰ ਵੀ ਇੱਥੇ ਉਗਾਇਆ ਗਿਆ ਹੈ। ਇਸ ਫਾਰਮ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੀ ਸੋਚ 'ਤੇ ਚੱਲਦੇ ਹੋਏ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਦੇ ਵੱਲੋਂ ਇਸ ਉਪਰਾਲੇ ਦੀ ਸ਼ੁਰੂਆਤ 2007 ਵਿੱਚ 32 ਏਕੜ ਜ਼ਮੀਨ ਦੇ ਨਾਲ ਕੀਤੀ ਗਈ ਸੀ।

  ਉਨ੍ਹਾਂ ਕਿਹਾ ਕਿ ਇਸ ਫਾਰਮ 'ਚ ਉਗਾਈਆਂ ਗਈਆਂ ਫਸਲਾਂ ਦਾ ਸਿੱਧਾ ਫਾਇਦਾ ਪਿੰਗਲਵਾੜਾ ਪਰਿਵਾਰ ਨੂੰ ਦਿੱਤਾ ਜਾਂਦਾ ਹੈ । ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਕੁਦਰਤੀ ਖੇਤੀ ਦੇ ਢੰਗਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਵਧੀਆ ਅਤੇ ਸ਼ੁੱਧ ਫ਼ਸਲ ਦੀ ਉਪਜ ਹੋਵੇ।

  Published by:Rupinder Kaur Sabherwal
  First published:

  Tags: Amritsar, Farmer, Punjab