ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਮੌਜੂਦਾ ਸਮੇਂ ਵਿੱਚ ਇੱਕ ਪਾਸੇ ਤਾਂ ਸਾਡਾ ਵਾਤਾਵਰਣ ਦੂਸ਼ਿਤ ਹੈ ਅਤੇ ਦੂਜੇ ਪਾਸੇ ਸਾਡੀਆਂ ਨਹਿਰਾਂ ਵੀ ਪ੍ਰਦੂਸ਼ਣ ਦੀ ਭੇਂਟ ਚੜ੍ਹ ਰਹੀਆਂ ਹਨ। ਇਸ ਸਭ ਦਾ ਸਿੱਧਾ ਅਸਰ ਸਾਡੇ ਖਾਣ-ਪਾਣ 'ਤੇ ਪੈਂਦਾ ਹੈ। ਪਰ ਲੋਕਾਂ ਨੂੰ ਸਾਫ ਅਤੇ ਸ਼ੁੱਧ ਖਾਣ-ਪਾਣ ਦੇ ਨਾਲ ਜੋੜਨ ਦੇ ਲਈ ਗੁਰਦਾਸਪੁਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਵੱਲੋਂ ਇੱਕ ਵੱਖਰੀ ਸੋਚ ਦੇ ਨਾਲ ਉਪਰਾਲਾ ਕੀਤਾ ਗਿਆ ਹੈ।
ਇਸ ਰਾਹੀਂ ਆਰਗੈਨਿਕ ਸਪਰੇਅ ਅਤੇ ਖਾਦਾਂ ਨੂੰ ਵਧਾਵਾ ਦਿੱਤਾ ਗਿਆ ਹੈ ਤਾਂ ਜੋ ਖੇਤੀ ਦੌਰਾਨ ਇਨ੍ਹਾਂ ਖਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਸ਼ੁੱਧ ਅਤੇ ਸਾਫ਼ ਉਪਜ ਪਾਈ ਜਾਵੇ ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਕੁਦਰਤੀ ਖੇਤੀ ਦੇ ਢੰਗਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਵਧੀਆ ਅਤੇ ਸ਼ੁੱਧ ਫ਼ਸਲ ਦੀ ਉਪਜ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।