ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਕਰੋਨਾ ਕਾਲ ਤੋਂ ਬਾਅਦ ਸਿਨੇਮਾ ਘਰਾਂ ਦੀਆਂ ਰੌਣਕਾਂ ਵੀ ਅਲੋਪ ਹੋ ਗਈਆਂ ਸਨ ਪਰ ਜਿਵੇਂ ਜਿਵੇਂ ਮਾਹੌਲ ਠੀਕ ਹੋਣਾ ਸ਼ੁਰੂ ਹੋਇਆ ਸਿਨੇਮਾ ਘਰਾਂ ਵਿੱਚ ਲੋਕਾਂ ਦੀਆਂ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ । ਉੱਥੇ ਹੀ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਇਸ ਸਾਲ 16 ਸਤੰਬਰ ਨੂੰ ਨੈਸ਼ਨਲ ਸਿਨੇਮਾ ਡੇ (National Cinema Day) ਮਨਾਇਆ ਜਾਵੇਗਾ ਪਰ ਕੁੱਝ ਕਾਰਨਾਂ ਵਜੋਂ ਇਸ ਦਿਹਾੜੇ ਨੂੰ 23 ਤਰੀਕ ਨੂੰ ਮੁਲਤਵੀ ਕਰ ਦਿੱਤਾ ਗਿਆ ।
ਇਸ ਦਿਨ ਭਾਰਤ ਦੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਨੂੰ 75 ਰੁਪਏ 'ਚ ਫ਼ਿਲਮਾਂ ਵਿਖਾਈਆਂ ਗਈਆਂ। ਜਿਸ ਦੇ ਚੱਲਦੇ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ । ਸ਼ਹਿਰ ਦੇ ਨਿਜੀ ਸਿਨੇਮਾ ਘਰਾਂ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੋਕਾਂ ਨੇ ਇੱਕ ਹਫ਼ਤੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਦਿੱਤੀਆਂ ਸਨ ਜਿਸਦੇ ਸਦਕਾ ਅੱਜ ਸਿਨੇਮਾਂ ਘਰ ਵਿਖੇ ਸਾਰੀ ਫ਼ਿਲਮਾਂ ਦੇ ਸ਼ੋਅ ਹਾਊਸਫੁੱਲ ਹਨ ।
ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਨਹੀਂ ਸੀ ਕਿ ਕਦੇ ਅਜਿਹਾ ਅਨਚਾਹਾ ਤੋਹਫ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ 75 ਰੁਪਏ 'ਚ ਫਿਲਮ ਦੇਖਣ ਨੂੰ ਮਿਲੀ, ਉੱਥੇ ਹੀ ਖਾਣ-ਪਾਣ ਦੀਆਂ ਚੀਜ਼ਾਂ 'ਤੇ ਵੀ ਭਾਰੀ ਛੂਟ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Cinema halls, Movies