ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਅੰਮ੍ਰਿਤਸਰ 'ਚ ਹਰ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਸਮਾਨ 'ਚ ਰੰਗ ਬਿਰੰਗੀਆਂ ਪਤੰਗਾਂ ਦੇ ਨਾਲ ਸਜਿਆ ਹੁੰਦਾ ਹੈ। ਲੋਹੜੀ ਦੇ ਤਿਉਹਾਰ ਦਾ ਵਰਗਾ ਨਜ਼ਾਰਾ ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਤੁਹਾਨੂੰ ਸ਼ਾਇਦ ਹੀ ਕਿਤੇ ਹੋਰ ਵੇਖਣ ਨੂੰ ਮਿਲੇ।
ਜਿੱਥੇ ਕਿ ਪਤੰਗਬਾਜ਼ੀ ਦੇ ਵਿੱਚ ਵਰਤੇ ਜਾਣ ਵਾਲੀ ਡੋਰ ਦੀ ਗੱਲ ਕਰੀਏ ਤਾਂ ਬੀਤੇ 8-10 ਸਾਲਾਂ ਤੋਂ ਚਾਇਨੀਜ਼ ਡੋਰ ਨੇ ਪਤੰਗਬਾਜ਼ੀ ਦਾ ਸ਼ੌਂਕ ਖਤਮ ਕਰ ਦਿੱਤਾ ਹੈ। ਪਹਿਲਾਂ ਲੋਕ ਅਕਸਰ ਸਧਾਰਨ ਡੋਰ ਨਾਲ ਪਤੰਗਬਾਜ਼ੀ ਕਰਦੇ ਸਨ, ਜਿਸਦੇ ਵਿੱਚ ਕਾਲਾ ਸੰਗਲ ,ਨਿੱਝਰ ਦੀ ਡੋਰ ਅਤੇ ਆਦਿ ਹੋਰ ਕਈ ਕਿਸਮਾਂ ਦੀਆਂ ਡੋਰਾਂ ਸ਼ਾਮਲ ਸਨ।
ਗੱਲਬਾਤ ਕਰਦਿਆਂ ਵਿਕ੍ਰੇਤਾ ਨੇ ਦੱਸਿਆ ਕਿ ਆਮ ਡੋਰ ਨੂੰ ਅੱਡੇਆਂ 'ਤੇ ਤਿਆਰ ਕੀਤਾ ਜਾਂਦਾ ਹੈ ਜੋ ਕਿ ਚਾਈਨੀਜ਼ ਡੋਰ ਦੇ ਆਉਣ ਤੋਂ ਬਾਅਦ ਅਲੋਪ ਹੁੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਹੀ ਇਹ ਚਾਈਨੀਜ਼ ਡੋਰ ਕਈ ਲੋਕਾਂ ਦੀ ਮੌਤ ਦਾ ਕਾਰਨ ਵੀ ਬਣਦੀ ਹੈ।ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਹਨਾਂ ਇਹ ਵੀ ਦੱਸਿਆ ਕਿ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਈਨੀਜ਼ ਡੋਰ ਦੀ ਮੁਕੰਮਲ ਰੋਕਥਾਮ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।