Home /amritsar /

ਚੰਗਾ ਖਾਣ-ਪੀਣ ਅਤੇ ਚੰਗਾ ਸੋਚ ਦਾ ਸੁਨੇਹਾ ਦੇਣ ਲਈ ਸੜਕਾਂ 'ਤੇ ਦੌੜੇ ਸ਼ਹਿਰ ਵਾਸੀ

ਚੰਗਾ ਖਾਣ-ਪੀਣ ਅਤੇ ਚੰਗਾ ਸੋਚ ਦਾ ਸੁਨੇਹਾ ਦੇਣ ਲਈ ਸੜਕਾਂ 'ਤੇ ਦੌੜੇ ਸ਼ਹਿਰ ਵਾਸੀ

ਚੰਗੀ

ਚੰਗੀ ਖੁਰਾਕ ਦਾ ਸੁਨੇਹਾ ਦੇਣ ਲਈਸੜਕਾਂ 'ਤੇ ਦੌੜੇ ਸ਼ਹਿਰਵਾਸੀ

Amritsar News: ਖਾਣ-ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਿਵਲ ਸਰਜਨ ਡਾ. ਚਰਨਜੀਤ ਸਿੰਘ (CMO Dr. Charanjeet Singh) ਵਲੋਂ ਕਰਵਾਏ ਗਏ ਜਾਗਰੂਕਤਾ ਮੇਲੇ ਵਿੱਚ ਭਾਗ ਲੈਂਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅੰਮ੍ਰਿਤਸਰੀਆਂ ਨੂੰ ਚੰਗਾ ਖਾਣ, ਚੰਗਾ ਸੋਚਣ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਕਰਨ ਦਾ ਸੱਦਾ ਦਿੱਤਾ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: Amritsar News: ਖਾਣ-ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਿਵਲ ਸਰਜਨ ਡਾ. ਚਰਨਜੀਤ ਸਿੰਘ (CMO Dr. Charanjeet Singh) ਵਲੋਂ ਕਰਵਾਏ ਗਏ ਜਾਗਰੂਕਤਾ ਮੇਲੇ ਵਿੱਚ ਭਾਗ ਲੈਂਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅੰਮ੍ਰਿਤਸਰੀਆਂ ਨੂੰ ਚੰਗਾ ਖਾਣ, ਚੰਗਾ ਸੋਚਣ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਕਰਨ ਦਾ ਸੱਦਾ ਦਿੱਤਾ।

  ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਹਤ ਤੋਂ ਵੱਡਾ ਕੋਈ ਖਜਾਨਾ ਨਹੀਂ, ਪਰ ਇਹ ਤਾਂ ਠੀਕ ਰਹਿ ਸਕਦੀ ਹੈ ਜੇਕਰ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਣ। ਇਸ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਚੰਗੀ ਖੁਰਾਕ, ਚੰਗੀ ਸੈਰ, ਚੰਗੀ ਸੋਚ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਬੇਹੱਦ ਜ਼ਰੂਰੀ ਹੈ, ਤਾਂ ਹੀ ਅਸੀਂ ਖੁਸ਼ਹਾਲ ਜ਼ਿਦਗੀ ਜੀਅ ਸਕਦੇ ਹਾਂ।

  ਵਾਕਥਾਨ ਸਵੇਰੇ 6:30 ਵਜੇ ਸੰਤ ਸਿੰਘ ਸੁੱਖਾ ਸਿੰਘ ਚੌਂਕ ਤੋਂ ਸ਼ੁਰੂ ਹੋਈ, ਜਿਸਨੂੰ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਮੁੱਖ ਮਹਿਮਾਨ ਵਜੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਦੌੜ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿਖੇ ਜਾ ਕੇ ਸਮਾਪਤ ਹੋਈ ਅਤੇ ਵੱਡੀ ਗਿਣਤੀ ਵਿੱਚ ਸ਼ਹਿਰਵਾਸੀਆਂ ਨੇ ਹਿੱਸਾ ਲਿਆ।
  Published by:Krishan Sharma
  First published:

  Tags: Amritsar, Health news, Health tips

  ਅਗਲੀ ਖਬਰ