Home /amritsar /

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਾਮਨਵੈਲਥ ਖਿਡਾਰਨ ਸੁਸ਼ੀਕਲਾ ਦਾ ਹੋਇਆ ਨਿੱਘਾ ਸੁਆਗਤ

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਾਮਨਵੈਲਥ ਖਿਡਾਰਨ ਸੁਸ਼ੀਕਲਾ ਦਾ ਹੋਇਆ ਨਿੱਘਾ ਸੁਆਗਤ

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਾਮਨਵੈਲਥ ਖਿਡਾਰਨ ਸੁਸ਼ੀਕਲਾ ਦਾ ਹੋਇਆ ਨਿੱਘਾ ਸੁਆਗਤ

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਾਮਨਵੈਲਥ ਖਿਡਾਰਨ ਸੁਸ਼ੀਕਲਾ ਦਾ ਹੋਇਆ ਨਿੱਘਾ ਸੁਆਗਤ

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸਵਾਗਤ ਕੀਤਾ ਗਿਆ । ਜਿਸਨੇ 28 ਜੁਲਾਈ ਤੋਂ 8 ਅਗਸਤ 2022 ਦੌਰਾਨ ਬਰਮਿੰਘਮ, ਯੂਨਾਈਟਿਡ ਕਿੰਗਡਮ 'ਚ ਹੋਈਆਂ 22ਵੀਂ ਕਾਮਨਵੈਲਥ ਖੇਡਾਂ 'ਚ ਹਿੱਸਾ ਲਿਆ। ਸੁਸ਼ੀਕਲਾ ਨੇ ਟ੍ਰੈਕ ਸਾਈਕਲਿੰਗ ਟੀਮ ਸਪਰਿੰਟ ਈਵੈਂਟ 'ਚ 6ਵਾਂ ਸਥਾਨ ਅਤੇ ਕੀਰਿਨ ਈਵੈਂਟ 'ਚ 17ਵਾਂ ਸਥਾਨ ਹਾ?

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ,


    ਅੰਮ੍ਰਿਤਸਰ: ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸਵਾਗਤ ਕੀਤਾ ਗਿਆ । ਜਿਸਨੇ 28 ਜੁਲਾਈ ਤੋਂ 8 ਅਗਸਤ 2022 ਦੌਰਾਨ ਬਰਮਿੰਘਮ, ਯੂਨਾਈਟਿਡ ਕਿੰਗਡਮ 'ਚ ਹੋਈਆਂ 22ਵੀਂ ਕਾਮਨਵੈਲਥ ਖੇਡਾਂ 'ਚ ਹਿੱਸਾ ਲਿਆ। ਸੁਸ਼ੀਕਲਾ ਨੇ ਟ੍ਰੈਕ ਸਾਈਕਲਿੰਗ ਟੀਮ ਸਪਰਿੰਟ ਈਵੈਂਟ 'ਚ 6ਵਾਂ ਸਥਾਨ ਅਤੇ ਕੀਰਿਨ ਈਵੈਂਟ 'ਚ 17ਵਾਂ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਸੁਸ਼ੀਕਲਾ ਨੇ ਇਸ ਸਾਲ 18 ਤੋਂ 22 ਜੂਨ 2022 ਤੱਕ ਦਿੱਲੀ 'ਚ ਹੋਈ ਟੀਮ ਸਪਰਿੰਟ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ।

    ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖੁਸ਼ੀ ਜਤਾਉਂਦਿਆਂ ਸੁਸ਼ੀਕਲਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੀ ਆਪਣੀ ਹੀ ਖਿਡਾਰਨ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾ ਹੀ ਆਪਣੀਆਂ ਖਿਡਾਰਨਾਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਕਾਲਜ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਹਮੇਸ਼ਾ ਹੀ ਮੋਹਰੀ ਰਿਹਾ ਹੈ। ਸਵੀਟੀ ਬਾਲਾ, ਮੁਖੀ, ਸਰੀਰਕ ਸਿੱਖਿਆ ਵਿਭਾਗ, ਡਾ. ਅਮਨਦੀਪ ਕੌਰ, ਗੁਰਸ਼ਰਨ ਕੌਰ ਸਹਿਤ ਕਾਲਜ ਦੇ ਆਫਿਸ ਬੀਅਰਰਜ਼ ਵੀ ਇਸ ਮੌਕੇ ਮੌਜੂਦ ਸਨ।
    Published by:Drishti Gupta
    First published:

    Tags: Amritsar, Commonwealth Games 2022, Punjab

    ਅਗਲੀ ਖਬਰ