Home /amritsar /

Amritsar: ਖ਼ਾਲਸਾ ਕਾਲਜ ਵਿਖੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਡੀ. ਸੀ. ਏ. ਕੋਰਸ ਦਾ ਅਗਾਜ਼

Amritsar: ਖ਼ਾਲਸਾ ਕਾਲਜ ਵਿਖੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਡੀ. ਸੀ. ਏ. ਕੋਰਸ ਦਾ ਅਗਾਜ਼

ਖ਼ਾਲਸਾ ਕਾਲਜ ਵਿਖੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਡੀ. ਸੀ. ਏ. ਕੋਰਸ ਦਾ ਅਗਾਜ਼

ਖ਼ਾਲਸਾ ਕਾਲਜ ਵਿਖੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਡੀ. ਸੀ. ਏ. ਕੋਰਸ ਦਾ ਅਗਾਜ਼

ਖ਼ਾਲਸਾ ਕਾਲਜ ਵੱਲੋਂ ਭਗਤ ਪੂਰਨ ਸਿੰਘ ਡੈੱਫ ਸਕੂਲ ਦੇ ਗੂੰਗੇ ਅਤੇ ਬੋਲੇ ਵਿਦਿਆਰਥੀਆਂ ਨੂੰ ਜੀਵਨ ’ਚ ਯੋਗ ਬਣਾਉਣ ਲਈ ਵਿਸ਼ੇਸ਼ ਉਚੇਰੀ ਸਿੱਖਿਆ ਦੇਣ ਵਾਸਤੇ ਸ਼ੈਸਨ 2022-23 ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੀ ਵਿਸ਼ੇਸ਼ ਮਦਦ ਨਾਲ 11 ਵਿਦਿਆਰਥੀਆਂ ਨੂੰ ਡੀ. ਸੀ. ਏ. (ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ) ਦਾ ਕੋਰਸ ਕਰਵਾਉਣ ਲਈ ਦਾਖਲ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਖ਼ਾਲਸਾ ਕਾਲਜ ਵੱਲੋਂ ਭਗਤ ਪੂਰਨ ਸਿੰਘ ਡੈੱਫ ਸਕੂਲ ਦੇ ਗੂੰਗੇ ਅਤੇ ਬੋਲੇ ਵਿਦਿਆਰਥੀਆਂ ਨੂੰ ਜੀਵਨ ’ਚ ਯੋਗ ਬਣਾਉਣ ਲਈ ਵਿਸ਼ੇਸ਼ ਉਚੇਰੀ ਸਿੱਖਿਆ ਦੇਣ ਵਾਸਤੇ ਸ਼ੈਸਨ 2022-23 ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੀ ਵਿਸ਼ੇਸ਼ ਮਦਦ ਨਾਲ 11 ਵਿਦਿਆਰਥੀਆਂ ਨੂੰ ਡੀ. ਸੀ. ਏ. (ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ) ਦਾ ਕੋਰਸ ਕਰਵਾਉਣ ਲਈ ਦਾਖਲ ਕੀਤਾ ਗਿਆ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਦੇ ਮਿਸ਼ਨ ਨਾਲ ਇਨ੍ਹਾਂ ਵਿਦਿਆਰਥੀਆਂ ਦਾ ਡਿਪਲੋਮਾ ਇਨ ਕੰਪਿਊਟਰ ਸਾਇੰਸ ਕੋਰਸ ’ਚ ਪਹਿਲੀ ਵਾਰ ਦਾਖਲਾ ਕਰਕੇ ਇਨ੍ਹਾਂ ਬੱਚਿਆਂ ਲਈ ਉੱਚ ਸਿੱਖਿਆ ਦਾ ਉਪਰਾਲਾ ਕੀਤਾ ਗਿਆ। ਇਸ ਵਿਸ਼ੇਸ਼ ਮਿਸ਼ਨ ਨੂੰ ਸਫਲ ਬਣਾਉਣ ਵਾਸਤੇ ਕਾਲਜ ਦੇ ਕੰਪਿਊਟਰ ਵਿਭਾਗ ਦੇ ਟੀਚਰ ਅਤੇ ਭਗਤ ਪੂਰਨ ਸਿੰਘ ਡੈੱਫ ਸਕੂਲ ਦੇ ਸਪੈਸ਼ਲ ਐਜ਼ੂਕੇਟਰ (ਕੰਪਿਊਟਰ ਅਧਿਆਪਕਾਂ) ਦੁਆਰਾ ਭਾਰਤੀ ਸੰਕੇਤਕ ਭਾਸ਼ਾ ਰਾਹੀਂ ਬੱਚਿਆ ਨੂੰ ਕੰਪਿਊਟਰ ਦੀ ਵਿਸ਼ੇਸ਼ ਸਿੱਖਿਆ ਦਿੱਤੀ ਜਾ ਰਹੀ ਹੈ।

    ਉਨ੍ਹਾਂ ਕਿਹਾ ਕਿ ਕਲਾਸਾਂ ’ਚ ਮਲਟੀਮੀਡੀਆ ਪ੍ਰੋਜੈਕਟਰ ਦੀ ਵਰਤੋਂ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਪੈ੍ਰਕਟੀਕਲ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਹਰਭਜਨ ਸਿੰਘ ਅਤੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਉਪਰਾਲਾ ਸਫਲ ਹੋ ਰਿਹਾ ਹੈ।

    Published by:Rupinder Kaur Sabherwal
    First published:

    Tags: Amritsar, College, Punjab