ਨਿਤਿਸ਼ ਸਭਰਵਾਲ
ਅੰਮ੍ਰਿਤਸਰ: 22 ਮਾਰਚ, 2023 ਤੋਂ ਚੇਤਰ ਮਹੀਨੇ ਦੇ ਨਵਰਾਤਰੇ ਆਰੰਭ ਹੋ ਗਏ ਹਨ। ਦੇਸ਼ ਭਰ ਦੇ ਵਿੱਚ ਇਹ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਸ਼ਰਧਾਲੂ ਮੰਦਰਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹਿੰਦੂ ਨਵ ਵਰਸ਼ ਦੇ ਆਗਮਨ 'ਤੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ ਇਹ ਸਾਲ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਖੁਸ਼ੀਆ ਲੈ ਕੇ ਆਵੇ।
ਇਹ ਤਸਵੀਰਾਂ ਨੇ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿੱਤ ਪ੍ਰਾਚੀਨ ਸ੍ਰੀ ਸ਼ੀਤਲਾ ਮਾਤਾ ਦੇ ਮੰਦਿਰ ਦੀਆਂ ਜਿੱਥੇ ਕਿ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੱਗ ਕੇ ਸ਼ਰਧਾਲੂ, ਹੱਥਾਂ ਦੇ ਵਿੱਚ ਕੱਚੀ ਲੱਸੀ ਦਾ ਗਿਲਾਸ ਫੜੀ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚੇ । ਮੰਦਿਰ ਦਾ ਵਿਹੜਾ "ਜੈ ਮਾਤਾ ਦੀ" ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ।
ਇਨ੍ਹਾਂ ਨਵਰਾਤਰਿਆਂ 'ਚ ਸ਼ਰਧਾਲੂ ਘਰਾਂ ਦੇ ਵਿੱਚ ਖੇਤਰੀ ਦੀ ਵੀ ਪੂਜਾ ਕਰਦੇ ਹਨ। ਕਈ ਸ਼ਰਧਾਲੂ ਖੇਤਰੀ ਦੀ ਖ਼ਰੀਦਦਾਰੀ ਕਰ ,ਘਰਾਂ ਨੂੰ ਲੈ ਜਾਂਦੇ ਹੋਏ ਵੀ ਵਿਖਾਈ ਦਿੱਤੇ।
ਗੱਲਬਾਤ ਕਰਦਿਆਂ ਮੰਦਿਰ ਵਿਖੇ ਆਏ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਮਾਤਾ ਰਾਣੀ ਤੋਂ ਇਹੀ ਮਨੋਕਾਮਨਾ ਕਰਦੇ ਹਾਂ ਕਿ ਹਿੰਦੂ ਧਰਮ ਦੇ ਮੁਤਾਬਿਕ ਇਸ ਨਵੇਂ ਸਾਲ ਵਿੱਚ ਸਭਨਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣ ਅਤੇ ਮਾਤਾ ਰਾਣੀ ਆਪਣੀ ਕਿਰਪਾ ਸਭ 'ਤੇ ਬਣਾਏ ਰੱਖਣ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Chaitra Navratri 2023, Hinduism