ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੇੜ ਪੌਦਿਆਂ ਦੇ ਨਾਲ ਮਨੁੱਖੀ ਜੀਵਨ ਦਾ ਬਹੁਤ ਹੀ ਗੂੜ੍ਹਾ ਨਾਤਾ ਹੈ। ਅਸੀਂ ਪੇੜ ਪੌਦਿਆਂ ਤੋਂ ਢੇਰਾਂ ਹੀ ਫਾਇਦੇ ਲੈਂਦੇ ਹਾਂ। ਅਜੋਕੇ ਸਮੇਂ ਵਿੱਚ ਖੇਤੀਬਾੜੀ ਦਾ ਪੱਧਰ ਵੀ ਕਿਤੇ ਨਾ ਕਿਤੇ ਵੱਧਦਾ ਹੋਇਆ ਵਿਖਾਈ ਦਿੰਦਾ ਹੈ। ਕਈ ਕਿਸਾਨ ਵੱਖਰੀ ਸੋਚ ਦੇ ਨਾਲ ਖੇਤੀਬਾੜੀ ਤੋਂ ਲੱਖਾਂ ਰੁਪਏ ਕਮਾ ਰਹੇ ਹਨ। ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਡੋਗਰਾ ਦੇ ਇੱਕ ਕਿਸਾਨ ਨੇ ਇੱਕ ਕਿਲ੍ਹੇ ਦੇ ਖੇਤਰ ਦੇ ਵਿੱਚ ਡਰੈਗਨ ਫਰੂਟ ਦੀ ਖੇਤੀ ਕੀਤੀ ਹੈ । ਡਰੈਗਨ ਫਰੂਟ ਇੱਕ ਅਜਿਹਾ ਫਲ ਹੈ ਜੋ ਕਿ ਅਨੇਕਾਂ ਬਿਮਾਰੀਆਂ ਲਈ ਫਾਇਦੇਮੰਦ ਹੈ ਅਤੇ ਇਸ ਬੇਸ਼ਕੀਮਤੀ ਫਲ ਦੀ ਪੰਜਾਬ ਦੇ ਵਿੱਚ ਕਾਫ਼ੀ ਘੱਟ ਮਾਤਰਾ ਵਿੱਚ ਹੀ ਖੇਤੀ ਕੀਤੀ ਜਾਂਦੀ ਹੈ।
ਇਸ ਫਲ ਦੀ ਖਾਸੀਅਤ ਬਾਰੇ ਦੱਸਦੇ ਹੋਏ ਕਿਸਾਨ ਕਰਨਦੀਪ ਸਿੰਘ ਨੇ ਕਿਹਾ ਕਿ ਇਸ ਨੂੰ ਉਗਾਉਣ ਦੇ ਵਿਚ ਪਹਿਲਾਂ ਤਾਂ ਕਾਫ਼ੀ ਖਰਚਾ ਆਉਂਦਾ ਹੈ ਪਰ ਆਗਾਮੀ ਭਵਿੱਖ ਵਿੱਚ ਇਸ ਦੀ ਕੀਤੀ ਖੇਤੀ ਕਾਫੀ ਫਾਇਦੇਮੰਦ ਸਿੱਧ ਹੁੰਦੀ ਹੈ । ਉਨ੍ਹਾਂ ਦੱਸਿਆ ਕਿ ਇਸ ਫਲ ਨੂੰ ਬਹੁਤ ਹੀ ਘੱਟ ਮਾਤਰਾ ਪਾਣੀ ਦੇ ਨਾਲ ਉਗਾਇਆ ਜਾਂਦਾ ਹੈ।
ਫਲ ਦੇ ਰੰਗ ਦੀ ਗੱਲ ਕੀਤੀ ਜਾਵੇ ਤਾਂ ਅੰਦਰੂਨੀ ਹਿੱਸੇ ਤੋਂ ਇਹ ਗੂੜੇ ਗੁਲਾਬੀ ਰੰਗ ਦਾ ਹੁੰਦਾ ਹੈ ਜੋ ਕਿ ਮੁਕੰਮਲ ਪੱਕਣ ਤੋਂ ਬਾਅਦ ਇਹ ਦਿਨ ਬ ਦਿਨ ਹੋਰ ਗੂੜ੍ਹਾ ਹੁੰਦਾ ਜਾਂਦਾ ਹੈ। ਕੈਂਸਰ, ਡੇਂਗੂ, ਦਿਲ ਦੇ ਆਦਿ ਰੋਗਾਂ ਲਈ ਇਹ ਫਲ ਬਹੁਤ ਹੀ ਫ਼ਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਸ ਦੀ ਖੇਤੀ ਜ਼ਿਆਦਾਤਰ ਬਾਹਰੀ ਮੁਲਕਾਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ ਪਰ ਕਈ ਕਿਸਾਨ ਅਜਿਹੇ ਹਨ ਜੋ ਕਿ ਇੱਕ ਵੱਖਰੇ ਵਸੇਬੇ ਦੀ ਭਾਲ ਵਿੱਚ ਇਸ ਦੀ ਖੇਤੀ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੀ ਕਰ ਰਹੇ ਹਨ । ਕਈ ਸੂਬਿਆਂ ਵਿੱਚ ਇਸ ਫਲ ਨੂੰ ਕਮਲਮ ਵੀ ਕਿਹਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Dragon fruit, Farmer, Punjab