Home /amritsar /

Eco-Friendly ਦੁਸਹਿਰਾ, ਇਥੇ ਗੁਬਾਰਿਆਂ ਤੋਂ ਬਣੇ ਰਾਵਣ ਨੇ ਬੱਚਿਆਂ ਦੇ ਨਾਲ ਲੋਕ ਵੀ ਕੀਲ੍ਹੇ

Eco-Friendly ਦੁਸਹਿਰਾ, ਇਥੇ ਗੁਬਾਰਿਆਂ ਤੋਂ ਬਣੇ ਰਾਵਣ ਨੇ ਬੱਚਿਆਂ ਦੇ ਨਾਲ ਲੋਕ ਵੀ ਕੀਲ੍ਹੇ

ਇਸ

ਇਸ ਸੰਸਥਾ ਨੇ ਕੀਤਾ ਕਮਾਲ, Eco-Friendly ਦੁਸਹਿਰੇ ਨੇ ਕੀਤਾ ਸਭ ਨੂੰ ਹੈਰਾਨ

ਜਸਟ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦੇ ਵੱਲੋਂ 30 ਫੁੱਟ ਉੱਚਾ ਗੁਬਾਰਿਆਂ ਦੇ ਨਾਲ ਪੁਤਲਾ ਤਿਆਰ ਕੀਤਾ ਗਿਆ, ਜਿਸ ਨੂੰ ਕਿ ਬੱਚਿਆਂ ਦੇ ਵੱਲੋਂ ਬੜੇ ਹੀ ਉਤਸ਼ਾਹਾਂ ਦੇ ਨਾਲ ਫੋੜਿਆ ਗਿਆ। ਜਿੱਥੇ ਕਿ ਪਟਾਕਿਆਂ ਦੀ ਵਰਤੋਂ ਦੇ ਨਾਲ (Dussehra) ਵਾਤਾਵਰਨ ਦੂਸ਼ਿਤ ਹੁੰਦਾ ਹੈ ਪਰ ਅਜਿਹੇ ਉਪਰਾਲੇ ਦੇ ਨਾਲ ਵਾਤਾਵਰਨ ਨੂੰ ਮੱਦੇਨਜ਼ਰ ਰੱਖਦਿਆਂ ਇਸ ਸੰਸਥਾ ਨੇ ਸ਼ਲਾਘਾਯੋਗ ਉਪਰਾਲੇ ਦੀ ਪਹਿਲ ਕੀਤੀ ਹੈ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਦੁਸਹਿਰੇ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਹ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਰਾਵਣ ਦੇ ਪੁਤਲੇ ਦਹਿਨ ਕੀਤੇ ਜਾਂਦੇ ਹਨ। ਜਿੱਥੇ ਕਿ ਗੁਰੂ ਨਗਰੀ ਵਿੱਚ ਹਰ ਤਿਉਹਾਰ ਦੀ ਵੱਖਰੀ ਰੌਣਕ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਦੁਸਹਿਰੇ ਦਿਹਾੜੇ ਵੀ ਅੰਮ੍ਰਿਤਸਰ ਦੀ ਸਮਾਜਸੇਵੀ ਸੰਸਥਾ "ਜਸਟ ਸੇਵਾ ਸੁਸਾਇਟੀ" ਦੇ ਵੱਲੋਂ Eco-Friendly (Dussehra 2022) ਰਾਵਣ ਦਹਿਨ ਕੀਤਾ ਗਿਆ। ਇਸ ਮੌਕੇ ਜਸਟ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦੇ ਵੱਲੋਂ 30 ਫੁੱਟ ਉੱਚਾ ਗੁਬਾਰਿਆਂ ਦੇ ਨਾਲ ਪੁਤਲਾ ਤਿਆਰ ਕੀਤਾ ਗਿਆ, ਜਿਸ ਨੂੰ ਕਿ ਬੱਚਿਆਂ ਦੇ ਵੱਲੋਂ ਬੜੇ ਹੀ ਉਤਸ਼ਾਹਾਂ ਦੇ ਨਾਲ ਫੋੜਿਆ ਗਿਆ। ਜਿੱਥੇ ਕਿ ਪਟਾਕਿਆਂ ਦੀ ਵਰਤੋਂ ਦੇ ਨਾਲ (Dussehra) ਵਾਤਾਵਰਨ ਦੂਸ਼ਿਤ ਹੁੰਦਾ ਹੈ ਪਰ ਅਜਿਹੇ ਉਪਰਾਲੇ ਦੇ ਨਾਲ ਵਾਤਾਵਰਨ ਨੂੰ ਮੱਦੇਨਜ਼ਰ ਰੱਖਦਿਆਂ ਇਸ ਸੰਸਥਾ ਨੇ ਸ਼ਲਾਘਾਯੋਗ ਉਪਰਾਲੇ ਦੀ ਪਹਿਲ ਕੀਤੀ ਹੈ।

  Published by:Krishan Sharma
  First published:

  Tags: Amritsar, Dussehra 2022