Home /amritsar /

ਕਿਸਾਨਾਂ ਨੇ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਝਰ ਦੀ ਕੋਠੀ ਦਾ ਕੀਤਾ ਘਿਰਾਓ

ਕਿਸਾਨਾਂ ਨੇ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਝਰ ਦੀ ਕੋਠੀ ਦਾ ਕੀਤਾ ਘਿਰਾਓ

ਕਿਸਾਨਾਂ

ਕਿਸਾਨਾਂ ਨੇ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਝਰ ਦੀ ਕੋਠੀ ਦਾ ਕੀਤਾ ਘਿਰਾਓ

Lumpy Skin disease: ਸਮੁੱਚੇ ਭਾਰਤ ਦੀਆਂ ਗਊਆਂ ਲੰਪੀ ਨਾਮਕ ਚਮੜੀ ਰੋਗ ਨਾਲ ਜੂਝ ਰਹੀਆਂ ਹਨ , ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਗਊਆਂ ਮੌਤ ਦਾ ਵੀ ਸ਼ਿਕਾਰ ਹੋ ਰਹੀਆਂ ਹਨ । ਅਤੇ ਕਿਸਾਨਾਂ ਨੂੰ ਵੱਡੇ ਨੂਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਰੋਸ ਵੱਜੋਂ ਬਸੰਤ ਐਵੀਨਿਊ ਵਿਖੇ ਸਥਿਤ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਜਰ ਦੀ ਰਿਹਾਇਸ਼ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਅਤੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: Lumpy Skin disease: ਸਮੁੱਚੇ ਭਾਰਤ ਦੀਆਂ ਗਊਆਂ ਲੰਪੀ ਨਾਮਕ ਚਮੜੀ ਰੋਗ ਨਾਲ ਜੂਝ ਰਹੀਆਂ ਹਨ , ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਗਊਆਂ ਮੌਤ ਦਾ ਵੀ ਸ਼ਿਕਾਰ ਹੋ ਰਹੀਆਂ ਹਨ । ਅਤੇ ਕਿਸਾਨਾਂ ਨੂੰ ਵੱਡੇ ਨੂਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਰੋਸ ਵੱਜੋਂ ਬਸੰਤ ਐਵੀਨਿਊ ਵਿਖੇ ਸਥਿਤ ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਜਰ ਦੀ ਰਿਹਾਇਸ਼ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਅਤੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ।

  ਇਸ ਮੌਕੇ ਜਿੱਥੇ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਉੱਥੇ ਹੀ ਆਪਣੀ ਮੰਗਾਂ ਦੱਸਦੇ ਹੋਏ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਸਰਕਾਰ ਇਸ ਗੰਭੀਰ ਮੁੱਦੇ ਬਾਰੇ ਕੁੱਝ ਨਹੀਂ ਕਰ ਰਹੀ। ਜਿਸ ਵਜੋਂ ਸਾਡਾ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਕੋਈ ਹੱਲ ਕੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਸਾਡੇ ਇਸ ਨੁਕਸਾਨ ਦਾ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।

  Published by:Krishan Sharma
  First published:

  Tags: Bharti Kisan Union, Lumpy Skin Disease Virus, Punjab government