Home /amritsar /

ਅੰਮ੍ਰਿਤਸਰ- ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਰੋਕੀਆਂ ਰੇਲਾਂ 

ਅੰਮ੍ਰਿਤਸਰ- ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਰੋਕੀਆਂ ਰੇਲਾਂ 

X
ਮੰਗਾਂ

ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਰੋਕੀਆਂ ਰੇਲਾਂ 

ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੀਆਂ 15 ਵੱਖ-ਵੱਖ ਜਗ੍ਹਾ ਵਿਖੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਮਹਿਲਾਵਾਂ ਅਤੇ ਬੱਚਿਆਂ ਨੇ ਵੀ ਅੰਦੋਲਨ 'ਚ ਹਿੱਸਾ ਲਿਆ ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੀਆਂ 15 ਵੱਖ-ਵੱਖ ਜਗ੍ਹਾ ਵਿਖੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਮਹਿਲਾਵਾਂ ਅਤੇ ਬੱਚਿਆਂ ਨੇ ਵੀ ਅੰਦੋਲਨ 'ਚ ਹਿੱਸਾ ਲਿਆ ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 2 ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਸਿੰਘੂ ਸਥਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ, ਜਿਸਨੂੰ ਮਾਝੇ ਵਾਲਿਆਂ ਦੀ ਸਟੇਜ ਵੀ ਕਿਹਾ ਜਾਂਦਾ ਸੀ, ਉਸ ਤੇ ਬੀਜੇਪੀ ਦੇ ਸਥਾਨਕ ਲੀਡਰ ਅਮਨ ਡੱਬਾਸ ਅਤੇ ਪ੍ਰਦੀਪ ਖਤ੍ਰੀ ਦੀ ਅਗਵਾਹੀ ਵਿਚ ਕਰੀਬ 250 ਲੋਕਾਂ ਦੇ ਹਜ਼ੂਮ ਨੇ 29 ਜਨਵਰੀ 2021 ਨੂੰ ਸਵੇਰੇ 10 ਵਜੇ ਦੇ ਕਰੀਬ ਹਮਲਾ ਕੀਤਾ ਸੀ।

ਹਮਲਾਵਰਾਂ ਵੱਲੋਂ ਔਰਤਾਂ ਦੇ ਕੈਂਪ ਵਾਲਾ ਟੈਂਟ ਪਾੜਿਆ ਗਿਆ, ਪਟਰੋਲ ਬੰਬ ਸੁੱਟ ਕੇ ਅੱਗ ਲਾਈ ਗਈ ਅਤੇ ਦਿੱਲੀ ਪੁਲਿਸ ਵੱਲੋਂ ਹਮਲਾਵਰਾਂ ਦੀ ਬਜਾਏ ਕਿਸਾਨਾਂ 'ਤੇ ਲਾਠੀ ਚਾਰਜ਼ ਕੀਤਾ ਗਿਆ। ਹੰਜੂ ਗੈਸ ਦੇ ਗੋਲੇ ਸੁੱਟੇ ਗਏ ਪਰ ਵੀਡੀਓ ਸਬੂਤ ਮਾਜ਼ੂਦ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ।

ਇਸ ਕਰਕੇ ਪੰਜਾਬ ਦੇ 12 ਜਿਲ੍ਹਿਆਂ ਵਿਚ 15 ਥਾਵਾਂ ਤੇ 3 ਘੰਟੇ ਦਾ ਸੰਕੇਤਕ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਰੇਲ ਫਾਟਕ ਧਰਨੇ ਤੋਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਇਹ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ 'ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।

Published by:Drishti Gupta
First published:

Tags: Amritsar, Protest, Punjab