Home /amritsar /

ਕਿਸਾਨਾਂ ਨੇ ਟ੍ਰੇਨਾਂ ਰੋਕ ਕੀਤਾ ਰੋਸ ਪ੍ਰਦਸ਼ਨ, ਆਵਾਜਾਈ ਹੋਈ ਪ੍ਰਭਾਵਿਤ

ਕਿਸਾਨਾਂ ਨੇ ਟ੍ਰੇਨਾਂ ਰੋਕ ਕੀਤਾ ਰੋਸ ਪ੍ਰਦਸ਼ਨ, ਆਵਾਜਾਈ ਹੋਈ ਪ੍ਰਭਾਵਿਤ

ਕਿਸਾਨਾਂ

ਕਿਸਾਨਾਂ ਨੇ ਰੋਕੀਆਂ ਟ੍ਰੇਨਾਂ, ਆਵਾਜਾਈ ਹੋਈ ਪ੍ਰਭਾਵਿਤ

ਦਿੱਲੀ ਦੇ ਬਾਰਡਰ 'ਤੇ ਬੈਠੇ ਕਿਸਾਨੀ ਅੰਦੋਲਨ ਨੂੰ ਖਤਮ ਹੋਏ ਨੂੰ ਬੇਸ਼ੱਕ ਸਾਲ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਅਜੇ ਤੱਕ ਲਖੀਮਪੁਰ ਖੀਰੀ ਵਿਖੇ ਵਾਪਰੇ ਹਾਦਸੇ ਨੂੰ ਕੋਈ ਭੁੱਲ ਨਹੀਂ ਸਕਿਆ । ਜਿਸ ਤੋਂ ਬਾਅਦ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਅਤੇ ਪੰਜਾਬ ਦੀਆਂ 17 ਰੇਲ ਟ੍ਰੈਕ ਜਾਮ ਕੀਤੇ ਗਏ ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਦਿੱਲੀ ਦੇ ਬਾਰਡਰ 'ਤੇ ਬੈਠੇ ਕਿਸਾਨੀ ਅੰਦੋਲਨ ਨੂੰ ਖਤਮ ਹੋਏ ਨੂੰ ਬੇਸ਼ੱਕ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਲਖੀਮਪੁਰ ਖੀਰੀ ਵਿਖੇ ਵਾਪਰੇ ਹਾਦਸੇ ਨੂੰ ਕੋਈ ਭੁੱਲ ਨਹੀਂ ਸਕਿਆ। ਜਿਸ ਤੋਂ ਬਾਅਦ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਅਤੇ ਪੰਜਾਬ ਦੀਆਂ 17 ਰੇਲ ਟ੍ਰੈਕ ਜਾਮ ਕੀਤੇ ਗਏ ।

  ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਦੇ ਕਾਰਨ ਯਾਤਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ 'ਤੇ ਕਾਫੀ ਅਸਰ ਦੇਖਣ ਨੂੰ ਮਿਲਿਆ। ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ 12 ਵਜੇ ਤੋਂ 3 ਵਜੇ ਤੱਕ ਟ੍ਰੇਨਾਂ ਦੀ ਆਵਾਜਾਈ ਮੁਕੰਮਲ ਬੰਦ ਰਹੀ, ਜਿਸ ਵਜੋਂ ਯਾਤਰੀਆਂ ਨੂੰ ਰੇਲਵੇ ਸਟੇਸ਼ਨ ਵਿਖੇ ਕਈ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ।

  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਤਰੀਆਂ ਨੇ ਕਿਹਾ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਕਾਰਨ ਆਮ ਨਾਗਰਿਕ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੇ ਹੋਏ ਕਈ ਯਾਤਰੀਆਂ ਨੇ ਕਿਹਾ ਕਿ ਜਦ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਣਗੀਆਂ ਤਾਂ ਕਿਸਾਨ ਧਰਨੇ-ਪ੍ਰਦਰਸ਼ਨ ਤਾਂ ਕਰਨਗੇ ਹੀ।

  Published by:Drishti Gupta
  First published:

  Tags: Amritsar, Farmers, Protest, Punjab