ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਇੱਕ ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਰੈੱਡ ਕਰਾਸ ਭਵਨ ਦਾ ਹੈ, ਜਿੱਥੇ ਕਿ ਰੈੱਡ ਕਰਾਸ ਭਵਨ ਵਿਖੇ ਲੱਗੇ ਪੰਘੂੜੇ ਵਿੱਚ ਇੱਕ ਸ਼ਖਸ ਦੇ ਵੱਲੋਂ ਆਪਣੀ 5 ਦਿਨਾਂ ਦੀ ਬੱਚੀ ਨੂੰ ਛੱਡ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੰਘੂੜੇ ਦਾ ਮੁੱਖ ਮਕਸਦ ਇਹੀ ਹੈ ਕਿ ਜੋ ਲੋਕ ਆਪਣੀਆਂ ਧੀਆਂ ਨੂੰ, ਸਮਾਜ ਦੀਆਂ ਨੰਨ੍ਹੀਆਂ ਜਾਨਾਂ ਨੂੰ ਕਿਸੇ ਕਾਰਨ ਵਜੋਂ ਠੁਕਰਾ ਦਿੰਦੇ ਹਨ ਜਾਂ ਪਰਵਰਿਸ਼ ਨਹੀਂ ਕਰ ਪਾਉਂਦੇ ਤਾਂ ਉਹ ਆਪਣੇ ਸਾਰੇ ਨਾਤੇ ਖਤਮ ਕਰਕੇ ਉਸ ਨੂੰ ਪੰਘੂੜੇ ਵਿੱਚ ਛੱਡ ਜਾਂਦੇ ਹਨ ।
ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਦੇ ਇੱਕ ਸ਼ਖਸ ਵੱਲੋਂ ਆਪਣੀ ਪੰਜ ਦਿਨਾਂ ਦੀ ਬੱਚੀ ਨੂੰ ਪੰਘੂੜੇ ਵਿੱਚ ਛੱਡ ਦਿੱਤਾ ਜਾਂਦਾ ਹੈ, ਇੱਕ ਪਾਸੇ ਠੰਡ ਦਾ ਕਹਿਰ ਹੈ ਅਤੇ ਉੱਥੇ ਹੀ ਇਹ ਚਿੰਤਾਜਨਕ ਤਸਵੀਰ ਸਾਹਮਣੇ ਆਉਂਦੀ ਹੈ।
ਪਰ ਠੀਕ ਇੱਕ ਦਿਨ ਬਾਅਦ ਹੀ ਇੱਕ ਸ਼ਖਸ਼ ਰੈੱਡ ਕਰਾਸ ਭਵਨ ਵਿਖੇ ਪਹੁੰਚਦਾ ਹੈ ਅਤੇ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਉਹ ਇਸ ਬੱਚੀ ਦਾ ਬਾਪ ਹਾਂ ਅਤੇ ਆਪਣੀ ਗਲਤੀ ਕਬੂਲ ਕਰਦਾ ਹੈ। ਉਸ ਨੇ ਆਖਿਆ ਮੈਂ ਇਸ ਨੂੰ ਘਰ ਲਿਜਾਉਣ ਆਇਆ ਹਾਂ। ਇਹ ਪੂਰਾ ਮਾਮਲਾ ਕੀ ਹੈ , ਉਹ ਫਿਲਹਾਲ ਜਾਂਚ ਦਾ ਵਿਸ਼ਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਤੋਂ ਸਕੱਤਰ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਬੱਚੀ ਨੂੰ ਸਹੀ ਹੱਥਾਂ ਵਿੱਚ ਹੀ ਸੌਂਪਿਆ ਜਾਵੇਗਾ ਅਤੇ ਇਸ ਚੀਜ਼ 'ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਉਸਦਾ ਬਾਪ ਦੁਬਾਰਾ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।