ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਇਸ ਦੁਨੀਆਵੀ ਸੰਸਾਰ ਵਿੱਚ ਹਰ ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਜਿਊਂਦਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਤਕਨੀਕ ਦੇ ਵੱਲ ਖਿੱਚੇ ਚਲੇ ਜਾ ਰਹੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਵੀ ਸਾਡੇ ਸਮਾਜ ਦੀ ਨਵੀਂ ਪੀੜੀ ਕਿਤੇ ਨਾ ਕਿਤੇ ਪੁਰਾਤਨ ਵਿਰਸੇ ਤੋਂ ਵਾਂਝੇ ਹੁੰਦੀ ਜਾ ਰਹੀ ਹੈ ।
ਉੱਥੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲੱਗੀ ਪ੍ਰਦਰਸ਼ਨੀ ਨੇ ਸਭ ਨੂੰ ਪੁਰਾਤਨ ਦੌਰ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ । ਪੁਰਾਤਨ ਸਮੇਂ ਵਿੱਚ ਵਰਤੇ ਜਾਣ ਵਾਲੇ ਭਾਂਡੇ ,ਕਪੜੇ ਅਤੇ ਆਦਿ ਕਈ ਅੰਟੀਕ ਚੀਜ਼ਾਂ ਸਾਡੇ ਇਸ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਸਨ।
ਪੁਰਾਤਨ ਸਮੇਂ ਵਿੱਚ ਗਾਣਿਆਂ ਦੇ ਲਈ ਅਕਸਰ ਵਰਤੀ ਜਾਣ ਵਾਲੀਆਂ ਕੈਸਟਾਂ ਅਤੇ ਰਿਕਾਰਡ ਵੀ ਇੱਕ ਅਜਿਹੇ ਸਮੇਂ ਦੀ ਯਾਦ ਦਿਵਾਉਂਦੇ ਹਨ ਜਿਸ ਨੂੰ ਕੋਈ ਕਦੇ ਭੁੱਲ ਨਹੀਂ ਸਕਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।