ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸਰਹੱਦ ਪਾਰ ਪਾਕਿਸਤਾਨ ਤੋਂ ਮੁਸਲਿਮ ਯਾਤਰੀਆਂ ਦਾ ਜੱਥਾ 24 ਜਨਵਰੀ ਨੂੰ ਭਾਰਤ ਪਹੁੰਚਿਆ ਸੀ। ਪਾਕਿਸਤਾਨ ਤੋਂ ਆਏ ਇਸ ਜਥੇ ਵਿੱਚ 240 ਮੁਸਲਿਮ ਯਾਤਰੀਆਂ ਨੂੰ ਭਾਰਤ ਦਾ ਵੀਜ਼ਾ ਮਿਲਿਆ ਸੀ, ਜਿਨ੍ਹਾਂ ਨੂੰ 12 ਦਿਨਾਂ ਦੇ ਲਈ ਵੀਜ਼ਾ ਮਿਲਿਆ। ਇਹ ਜਥਾ ਰਾਜਸਥਾਨ ਵਿਖੇ ਸਥਿੱਤ ਅਜਮੇਰ ਸ਼ਰੀਫ ਦਰਗਾਹ ਵਿਖੇ ਨਤਮਸਤਕ ਹੋਇਆ ਅਤੇ ਮੁੱਖ ਤੌਰ 'ਤੇ ਇਹ ਜਥਾ ਅਜਮੇਰ ਸ਼ਰੀਫ ਦਰਗਾਹ ਵਿਖੇ ਉਰਸ ਮੇਲਾ ਮਨਾਉਣ ਲਈ ਭਾਰਤ ਪਹੁੰਚਿਆ ਸੀ।
ਗੱਲਬਾਤ ਕਰਦਿਆਂ ਪਾਕਿਸਤਾਨ ਤੋਂ ਆਏ ਯਾਤਰੀਆਂ ਨੇ ਦੱਸਿਆ ਕਿ ਭਾਰਤ ਵਿਖੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵੀਜ਼ੇਆਂ ਵਿੱਚ ਨਰਮੀ ਕਰਨੀ ਚਾਹੀਦੀ ਹੈ ਤਾਂ ਜੋ ਦੋਹਾਂ ਮੁਲਕਾਂ ਦੇ ਲੋਕ ਆਸਾਨੀ ਨਾਲ ਭਾਰਤ ਅਤੇ ਪਾਕਿਸਤਾਨ ਆ ਜਾ ਸਕਣ।
ਉਨ੍ਹਾਂ ਕਿਹਾ ਕਿ ਅਸੀਂ ਰਾਜਸਥਾਨ ਵਿਖੇ ਅਜਮੇਰ ਸ਼ਰੀਫ ਦਰਗਾਹ ਵਿਖੇ ਵੀ ਗਏ ਅਤੇ ਇਸ ਪੂਰੀ ਯਾਤਰਾ ਦੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ । ਉਨ੍ਹਾਂ ਦੱਸਿਆ ਕੇ ਪ੍ਰਸ਼ਾਸਨ ਨੇ ਸਾਡੇ ਲਈ ਹਰ ਪ੍ਰਬੰਧ ਬਹੁਤ ਹੀ ਵਧੀਆ ਢੰਗ ਦੇ ਨਾਲ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਦੋਹਾਂ ਮੁਲਕਾਂ ਦੇ ਵਾਸੀਆਂ ਲਈ ਸਲਾਮਤੀ ਦੀ ਦੁਆ ਕਰਦੇ ਹਾਂ ਅਤੇ ਇਹੀ ਚਾਹੁੰਦੇ ਹਾਂ ਕਿ ਦੋਹਾਂ ਮੁਲਕਾਂ ਦੇ ਵਿੱਚ ਅਮਨ-ਸ਼ਾਂਤੀ ਬਰਕਰਾਰ ਰਹੇ।
ਗੱਲਬਾਤ ਕਰਦਿਆਂ ਪ੍ਰੋਟੋਕਾਲ ਅਫ਼ਸਰ ਅਰੁਣ ਮਾਹਲ ਨੇ ਦੱਸਿਆ ਕਿ 24 ਜਨਵਰੀ ਨੂੰ ਇਹ ਜਥਾ ਭਾਰਤ ਪਹੁੰਚਿਆ ਸੀ ਅਤੇ 12 ਦਿਨਾਂ ਦੇ ਵੀਜ਼ਾ ਮਿਲਣ ਤੋਂ ਬਾਅਦ, ਦਸਵੇਂ ਦਿਨ ਹੀ ਇਹ ਜਥਾ ਪਾਕਿਸਤਾਨ ਲਈ ਵਾਪਿਸ ਰਵਾਨਾ ਹੋਣ ਜਾ ਰਿਹਾ ਹੈ ਅਤੇ ਅਟਾਰੀ ਬਾਰਡਰ ਰਾਹੀਂ ਇਹ ਜਥਾ ਪਾਕਿਸਤਾਨ ਵਾਪਿਸ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Pakistan government, Pakistan news, Pilgrims