ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਕਿਸਮਤ, ਛੜਾ,ਕਿਸਮਤ ਅਤੇ ਕਿਸਮਤ 2 ਸਮੇਤ ਦਰਜਨ ਦੇ ਨੇੜੇ ਸ਼ਾਨਦਾਰ ਫਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਫਿਲਮ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਫਿਲਮ LEKH
1 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਅਦਾਕਾਰ ਗੁਰਨਾਮ ਭੁੱਲਰ ਅਤੇ ਤਾਨੀਆ ਨੇ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਹੈ । ਇਸ ਫਿਲਮ ਦੇ ਪ੍ਰਚਾਰ ਲਈ ਇਸ ਫਿਲਮ ਦੇ ਅਦਾਕਾਰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਭੁੱਲਰ ਨੇ ਦੱਸਿਆ ਕਿ ਇਹ ਫਿਲਮ ਇੱਕ ਲਵ ਸਟੋਰੀ 'ਤੇ ਅਧਾਰਿਤ ਹੈ । ਉਨ੍ਹਾਂ ਕਿਹਾ ਕਿ ਫਿਲਮ ਦੇ ਵਿਚ ਬਚਪਨ ਤੋਂ ਜਵਾਨੀ ਤੱਕ ਦੀ ਕਹਾਣੀ ਪੇਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੀ ਪਹਿਲੀ ਫਿਲਮ ਹੋਵੇਗੀ ਜਿਸ ਵਿਚ ਸਕੂਲ ਪੜ੍ਹਦੇ ਇੱਕ ਨੌਜਵਾਨ ਕੁੜੀ - ਮੁੰਡੇ ਦੇ ਦਿਲ ਦੀਆਂ ਭਾਵਨਾਵਾਂ ਅਤੇ ਇੱਕ ਦੂਜੇ ਪ੍ਰਤੀ ਖਿੱਚ ਨੂੰ ਖੂਬਸੂਰਤ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ।
ਕਹਾਣੀ ਦੀ ਮੰਗ ਮੁਤਾਬਿਕ ਗੁਰਨਾਮ ਭੁੱਲਰ ਨੂੰ 40 ਕਿਲੋ ਦੇ ਕਰੀਬ ਵਜ਼ਨ ਵਧਾਉਣਾ ਵੀ ਪਿਆ ਅਤੇ ਫਿਰ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਇਹ ਵਜ਼ਨ ਘਟਾਇਆ ਵੀ ।
ਟਰੇਲਰ ਦੇ ਮੁਤਾਬਿਕ ਗੁਰਨਾਮ ਭੁੱਲਰ ਦੇ ਵੱਲੋਂ ਇਸ ਫਿਲਮ ਦੇ ਵਿਚ ਦੋ ਕਿਰਦਾਰ ਨਿਭਾਏ ਗਏ । ਪਹਿਲੇ ਕਿਰਦਾਰ ਵਿੱਚ ਗੁਰਨਾਮ ਭੁੱਲਰ ਇੱਕ ਸਕੂਲ ਵਿਦਿਆਰਥੀ ਦੇ ਕਿਰਦਾਰ 'ਚ ਨਜ਼ਰ ਆਏ ਅਤੇ ਫਿਰ ਉਹ 32-33 ਸਾਲਾਂ ਦੇ ਨੌਜਵਾਨ ਦੇ ਕਿਰਦਾਰ 'ਚ ਵੀ ਨਜ਼ਰ ਆਏ ।
ਗੁਰਨਾਮ ਭੁੱਲਰ ਅਤੇ ਤਾਨੀਆਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ ਅਤੇ ਦਰਸ਼ਕ ਇਸਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਣਗੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurnam Bhullar, Lekh, Pollywood, Punjabi Cinema, Punjabi film