ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਹੋਲਾ ਮੁਹੱਲਾ ਦੇ ਦਿਹਾੜੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ । ਇਸ ਮੌਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਫੁੱਲਾਂ ਅਤੇ ਇਤਰ ਦੀ ਖੁਸ਼ਬੂ ਨਾਲ ਦਰਬਾਰ ਸਾਹਿਬ ਮਹਿਕਿਆ।
ਇਸ ਮੌਕੇ ਸੈਲਾਨੀ ਵੱਖ-ਵੱਖ ਸੂਬਿਆਂ ਤੋਂ ਉਚੇਚੇ ਤੌਰ 'ਤੇ ਇਸ ਦਿਨ ਦਾ ਅਨੰਦ ਮਾਣਨ ਪਹੁੰਚੇ । ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਖੇ ਹਰ ਪਾਸੇ ਸਿਰਫ ਸੰਗਤ ਦੀ ਸੰਗਤ ਨਜ਼ਰ ਆਉਂਦੀ ਸੀ ।
ਹੋਲੇ ਮੁਹੱਲੇ ਦੇ ਮੌਕੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ 'ਸਰੋਵਰ' ਵਿਚ ਇਸ਼ਨਾਨ ਕਰਨ ਲਈ ਪਹੁੰਚੇ । ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਹੋਲਾ ਮੁਹੱਲਾ ਦੁਨੀਆ ਭਰ ਦੇ ਸਿੱਖਾਂ ਲਈ ਇੱਕ ਪ੍ਰਮੁੱਖ ਤਿਉਹਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Holi celebration, Punjab