Home /amritsar /

Amritsar: ਦੁਰਗਿਆਨਾ ਮੰਦਰ 'ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਨਾਇਆ ਹੋਲੀ ਦਾ ਤਿਉਹਾਰ 

Amritsar: ਦੁਰਗਿਆਨਾ ਮੰਦਰ 'ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਨਾਇਆ ਹੋਲੀ ਦਾ ਤਿਉਹਾਰ 

X
ਸ਼ਰਧਾਲੂਆਂ

ਸ਼ਰਧਾਲੂਆਂ ਨੇ ਠਾਕੁਰ ਜੀ ਦੇ ਨਾਲ ਇੰਝ ਮਨਾਇਆ ਹੋਲੀ ਦਾ ਤਿਉਹਾਰ 

Holi 2023 in Sri Durgiana Mandir Amritsar: ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਦੁਰਗਿਆਨਾ ਤੀਰਥ ਵਿਖੇ ਪਹੁੰਚੇ ਹਨ ਅਤੇ ਇਸ ਤਿਓਹਾਰ ਦਾ ਆਨੰਦ ਮਾਣ ਰਹੇ ਹਨ। ਕਈ ਲੋਕ ਢੋਲ ਦੀ ਤਾਪ 'ਤੇ ਨੱਚ ਰਹੇ ਹਨ ਅਤੇ ਕਈ ਲੋਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਰੰਗ ਕੇ ਇਸ ਦਿਨ ਦਾ ਆਨੰਦ ਮਾਣ ਰਹੇ ਹਨ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Holi in Sri Durgiana Mandir Amritsar: ਹੋਲੀ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਕੋਈ ਇਸ ਤਿਓਹਾਰ ਨੂੰ ਵੱਖੋ-ਵੱਖ ਢੰਗ ਦੇ ਨਾਲ ਮਨਾਉਂਦਾ ਹੈ। ਸਭ ਇੱਕ-ਦੂਸਰੇ ਨੂੰ ਵੱਖ-ਵੱਖ ਰੰਗਾਂ ਦੇ ਨਾਲ ਰੰਗਦੇ ਹਨ ਅਤੇ ਇਸ ਦਿਨ ਦਾ ਆਨੰਦ ਮਾਣਦੇ ਹਨ। ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ੍ਰੀ ਦੁਰਗਿਆਨਾ ਤੀਰਥ ਵਿਖੇ ਵੀ ਹੋਲੀ ਦੇ ਦਿਹਾੜੇ ਅਲੌਕਿਕ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ।

ਹਰ ਕੋਈ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਲ ਹੋਲੀ ਮਨਾਉਣ ਦੇ ਲਈ ਮੰਦਰ ਵਿਖੇ ਆਉਂਦਾ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਦੁਰਗਿਆਨਾ ਤੀਰਥ ਵਿਖੇ ਪਹੁੰਚੇ ਹਨ ਅਤੇ ਇਸ ਤਿਓਹਾਰ ਦਾ ਆਨੰਦ ਮਾਣ ਰਹੇ ਹਨ। ਕਈ ਲੋਕ ਢੋਲ ਦੀ ਤਾਪ 'ਤੇ ਨੱਚ ਰਹੇ ਹਨ ਅਤੇ ਕਈ ਲੋਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਰੰਗ ਕੇ ਇਸ ਦਿਨ ਦਾ ਆਨੰਦ ਮਾਣ ਰਹੇ ਹਨ।

ਗੱਲਬਾਤ ਕਰਦਿਆਂ ਮੰਦਰ 'ਚ ਆਏ ਸ਼ਰਧਾਲੂਆਂ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਣ ਦਾ ਵੱਖਰਾ ਹੀ ਆਨੰਦ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਅਸੀਂ ਆਪਣੇ-ਆਪ ਨੂੰ ਖੁਸ਼ਨਸੀਬ ਸਮਝਦਿਆਂ ਹਾਂ ਕਿ ਅਸੀਂ ਇਸ ਰੰਗਾਂ ਦੇ ਤਿਉਹਾਰ ਨੂੰ ਆਪਣੇ ਪ੍ਰਭੂ ਦੇ ਨਾਲ ਮਨਾਉਣ ਲਈ ਸ੍ਰੀ ਦੁਰਗਿਆਨਾ ਤੀਰਥ ਵਿਖੇ ਪਹੁੰਚੇ ਹਾਂ।

Published by:Krishan Sharma
First published:

Tags: Amritsar news, Durgiana temple, Festival of Holi, Holi 2023, Holi celebration, Holi festival