Home /amritsar /

Langoor Mela In Amirtsar: ਲੰਗੂਰ ਮੇਲਾ ਕਿਵੇਂ ਹਜ਼ਾਰਾਂ ਢੋਲੀਆਂ ਦਾ ਭਰਦਾ ਹੈ ਢਿੱਡ, ਵੇਖੋ ਖਾਸ ਰਿਪੋਰਟ

Langoor Mela In Amirtsar: ਲੰਗੂਰ ਮੇਲਾ ਕਿਵੇਂ ਹਜ਼ਾਰਾਂ ਢੋਲੀਆਂ ਦਾ ਭਰਦਾ ਹੈ ਢਿੱਡ, ਵੇਖੋ ਖਾਸ ਰਿਪੋਰਟ

ਲੰਗੂਰ

ਲੰਗੂਰ ਮੇਲਾ ਕਿਵੇਂ ਹਜ਼ਾਰਾਂ ਢੋਲੀਆਂ ਦਾ ਭਰਦਾ ਢਿੱਡ, ਵੇਖੋ ਖਾਸ ਰਿਪੋਰਟ

ਅੰਮ੍ਰਿਤਸਰ: ਸ਼ਹਿਰ ਦੇ ਵਿਸ਼ਵ-ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ 'ਚ ਲੰਗੂਰ ਮੇਲਾ ਲੱਗਦਾ ਹੈ। ਇਸ ਲੰਗੂਰ ਮੇਲੇ ਦੀਆਂ ਚਰਚਾਵਾਂ ਦੇਸ਼ਾਂ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ।

  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਸ਼ਹਿਰ ਦੇ ਵਿਸ਼ਵ-ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ 'ਚ ਲੰਗੂਰ ਮੇਲਾ ਲੱਗਦਾ ਹੈ। ਇਸ ਲੰਗੂਰ ਮੇਲੇ ਦੀਆਂ ਚਰਚਾਵਾਂ ਦੇਸ਼ਾਂ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ।

    ਇਸ ਇਤਿਹਾਸਕ ਅਤੇ ਪ੍ਰਸਿੱਧ ਲੰਗੂਰ ਮੇਲੇ ਵਿੱਚ ਲੱਗਣ ਵਾਲੀਆਂ ਰੌਣਕਾਂ ਢੋਲ ਦੀ ਤਾਪ ਦੇ ਨਾਲ ਹੀ ਲੱਗਦੀਆਂ ਹਨ। ਲੰਗੂਰ ਮੇਲੇ ਦੌਰਾਨ ਹੋਰਾਂ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਢੋਲੀ ਅੰਮ੍ਰਿਤਸਰ ਪਹੁੰਚਦੇ ਹਨ। ਇਹ ਮੇਲਾ ਹੀ ਇਨ੍ਹਾਂ ਢੋਲੀਆਂ ਦੇ ਰੁਜ਼ਗਾਰ ਦਾ ਸਾਧਨ ਬਣਦਾ ਹੈ।

    ਇਹ ਢੋਲੀ ਜੰਮੂ,ਧਾਲੀਵਾਲ, ਜਲੰਧਰ ਅਤੇ ਹੋਰ ਕਈ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਆਉਂਦੇ ਹਨ। ਉੱਥੇ ਹੀ ਗੱਲਬਾਤ ਕਰਦਿਆਂ ਢੋਲੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸ਼ਹਿਰਾਂ ਦੇ ਵਿੱਚ ਵੀ ਇੰਨ੍ਹੀ ਕਮਾਈ ਨਹੀਂ ਹੁੰਦੀ, ਜਿਨ੍ਹਾਂ ਰੁਜ਼ਗਾਰ ਇਹ ਲੰਗੂਰ ਮੇਲਾ ਉਹਨਾਂ ਨੂੰ ਦੇ ਦਿੰਦਾ ਹੈ। ਉਨ੍ਹਾਂ ਕਿਹਾ ਇੱਥੇ ਸਰਾਵਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਅਤੇ ਮਹਿਜ਼ 500-700 ਦਿਹਾੜੀ ਨਾਲ ਹੀ ਗੁਜ਼ਾਰਾ ਹੋ ਪਾਉਂਦਾ ਹੈ।

    Published by:Rupinder Kaur Sabherwal
    First published:

    Tags: Amritsar, Punjab