Home /amritsar /

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਅਹਿਮ ਪ੍ਰੈਸ ਵਾਰਤਾ

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਅਹਿਮ ਪ੍ਰੈਸ ਵਾਰਤਾ

X
ਪੁਲਿਸ

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਵਾਰਤਾ

ਡੀ.ਜੀ.ਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਛੇੜੀ ਗਈ ਜੰਗ ਤਹਿਤ ਪੁਲਿਸ ਕਮਿਸ਼ਨਰ ,ਅੰਮ੍ਰਿਤਸਰ ਜਸਕਰਨ ਸਿੰਘ ਦੀਆਂ ਹਦਾਇਤਾਂ 'ਤੇ ਨਸ਼ਾਂ ਤੱਸਕਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ । 

  • Share this:

ਨਿਤਿਸ਼ ਸਭਰਵਾਲ,

ਅੰਮ੍ਰਿਤਸਰ: ਡੀ.ਜੀ.ਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਛੇੜੀ ਗਈ ਜੰਗ ਤਹਿਤ ਪੁਲਿਸ ਕਮਿਸ਼ਨਰ ,ਅੰਮ੍ਰਿਤਸਰ ਜਸਕਰਨ ਸਿੰਘ ਦੀਆਂ ਹਦਾਇਤਾਂ 'ਤੇ ਨਸ਼ਾਂ ਤੱਸਕਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ । ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਟੀਮ ਵੱਲੋਂ ਨਸ਼ੇ ਦੀਆਂ ਗੋਲੀਆਂ/ਕੈਪਸੂਲ ਵੇਚਣ ਵਾਲੇ ਗਿਹੋਰ ਦੀ ਸਪਲਾਈ ਚੇਨ ਨੂੰ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਥਾਣਾ ਏ-ਡਵੀਜ਼ਨ ਵੱਲੋਂ 02 ਦੋਸ਼ੀ, ਨਿਸ਼ਾਨ ਸ਼ਰਮਾਂ ਅਤੇ ਰਾਜੀਵ ਕੁਮਾਰ ਉਰਫ਼ ਸੋਰਵ ਨੂੰ ਕਾਬੂ ਕਰਕੇ ਇਹਨਾਂ ਕੋਲੋਂ 29,920 ਨਸ਼ੀਲੀਆਂ ਗੋਲੀਆਂ ਅਤੇ 29,000/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਜੋ ਗ੍ਰਿਫ਼ਤਾਰ ਦੋਸ਼ੀ ਨਿਸ਼ਾਨ ਸ਼ਰਮਾਂ ਨੇ ਦੱਸਿਆ ਕਿ ਉਸਨੇ ਇਹ ਨਸ਼ੀਲੀਆਂ ਗੋਲੀਆਂ ਉਤਰਾਖੰਡ ਤੋਂ ਲਿਆਂਦੀਆਂ ਹਨ।

ਡੀ.ਸੀ.ਪੀ ਡਿਟੈਕਟਿਵ ਅਤੇ ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ, ਐਂਟੀ ਗੈਂਗਸਟਰ ਸਟਾਫ ਅਤੇ ਥਾਣਾ ਏ-ਡਵੀਜ਼ਨ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉੱਤਰਾਖੰਡ ਵਿੱਖੇ ਭੇਜਿਆ। ਜਿੱਥੇ ਪੁਲਿਸ ਟੀਮਾਂ ਵੱਲੋਂ ਦੇਹਰਾਦੂਨ ਤੋਂ ਉਸਮਾਨ ਰਾਜਪੂਤ ਪੁੱਤਰ ਨੂਰ ਮੁਹੰਮਦ ਨੂੰ ਕਾਬੂ ਕਰਕੇ ਇਸ ਪਾਸੋਂ 4,05,000 (ਚਾਰ ਲੱਖ, ਪੰਜ਼ ਹਜ਼ਾਰ) ਨਸ਼ੀਲੇ ਕੈਪਸੂਲ/ਗੋਲੀਆਂ ਬ੍ਰਾਮਦ ਕੀਤੀਆਂ ਗਈਆਂ।

ਗ੍ਰਿਫ਼ਤਾਰ ਦੋਸ਼ੀ ਉਸਮਾਨ ਰਾਜਪੂਤ ਦੀ RAPPORT REMEDIES ਨਾਮ ਦੀ ਦਵਾਈਆਂ ਦੀ ਫੈਕਰਟੀ ਇੰਡੀਸਟਰੀਅਲ ਏਰੀਆ ਦੇਹਰਾਦੂਨ ਵਿੱਖੇ ਹੈ। ਫੈਕਟਰੀ ਦੇ ਲਾਇਸੰਸ ਨੂੰ ਡਰੱਗ ਅਥਾਰਟੀ ਦੇਹਰਾਦੂਨ, (ਉੱਤਰਾਖੰਡ) ਵੱਲੋਂ ਅਕਤੂਬਰ-2022 ਨੂੰ ਕੈਂਸਲ ਕੀਤਾ ਜਾ ਚੁੱਕਾ ਸੀ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

Published by:Tanya Chaudhary
First published:

Tags: Amritsar, Drugs, Punjab, Smuggler