ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਆਗਾਮੀ ਗੁਰੂ ਨਗਰੀ ਵਿੱਚ ਹੋਣ ਵਾਲੇ G-20 ਸਿਖਰ ਸੰਮੇਲਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਬੀਤੇ ਕਈ ਮਹੀਨਿਆਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਉੱਥੇ ਹੀ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਗਿਆ ਜੋ ਕਿ 27 ਫਰਵਰੀ ਤੱਕ ਚੱਲੇਗਾ ਅਤੇ ਜਿਸ ਵਿੱਚ ਲੱਖਾਂ ਦੇ ਇਨਾਮ ਵੀ ਦਿੱਤੇ ਜਾਣਗੇ ।
ਜੀ-20 ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਕੰਧਾਂ ਉੱਤੇ ਕਲਾਕ੍ਰਿਤੀਆਂ ਬਨਾਉਣ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ । ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ 200 ਟੀਮਾਂ ਨੇ ਆਪਣੇ ਨਾਮ ਦਰਜ ਕਰਵਾਏ। ਇਸ ਰਾਹੀਂ ਸ਼ਹਿਰ ਦੇ ਵਿੱਚ ਪੈਂਦੇ ਚੌਂਕਾਂ ਅਤੇ ਕੰਧਾਂ ਨੂੰ ਇੰਨ੍ਹਾਂ ਕਲਾਕ੍ਰਿਤੀਆਂਨਾਲ ਸਜਾਇਆ ਜਾਵੇਗਾ ।ਉੱਥੇ ਹੀ ਕਾਲਜ- ਯੂਨੀਵਰਸਿਟੀ ਸਮੇਤ ਵੱਖ ਵੱਖ ਪ੍ਰੋਫੈਸ਼ਨਲ ਆਰਟਿਸਟਾਂ ਦੇ ਵੱਲੋਂ ਸ਼ਹਿਰ ਦੀਆਂ ਕੰਧਾਂ 'ਤੇ ਕਲਾਕ੍ਰਿਤੀਆਂ ਬਣਾਈਆਂ ਗਈਆਂ।
ਗੱਲਬਾਤ ਕਰਦਿਆਂ ਪ੍ਰੋਫੈਸ਼ਨਲ ਆਰਟਿਸਟ ਸ਼ਵੇਤਾ ਮਹਿਰਾ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ G-20 ਸਿਖਰ ਸੰਮੇਲਨ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਨ ਲਈ, ਇਹ ਕਦਮ ਸ਼ਲਾਘਾਯੋਗ ਹੈ ।
ਜੀ.ਐਨ.ਡੀ.ਯੂ ਦੀ ਵਿਦਿਆਰਥਣ ਹਿਤਾਕਸ਼ੀ ਨੇ ਕਿਹਾ ਕਿ ਬਚਪਣ ਤੋਂ ਹੀ ਉਸ ਦੀ ਇੱਛਾ ਸੀ ਕਿ ਉਹ ਪੇਂਟਿੰਗ ਵਿੱਚ ਆਪਣਾ ਹੁਨਰ ਦਿਖਾ ਸਕੇ ਅਤੇ ਪ੍ਰਸ਼ਾਸਨ ਦੇ ਇਸ ਕਦਮ ਨੇ ਉਸਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਸੁਨਹਿਰਾ ਮੌਕਾ ਦਿੱਤਾ ਹੈ ।
ਸ਼ਹਿਰ ਦੇ ਕਈ ਨਾਮੀ ਆਰਟਿਸਟਾਂ ਨੇ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਉੱਥੇ ਹੀ ਬੀਤੇ 10 ਸਾਲਾਂ ਤੋਂ ਆਰਟ ਦੇ ਖੇਤਰ ਵਿੱਚ ਕੰਮ ਕਰ ਰਹੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਖਾਸ ਉਪਰਾਲੇ ਦੇ ਸਦਕਾ ਸਮਾਜ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੇ ਇਤਿਹਾਸ ਨਾਲ ਵੀ ਜੋੜਿਆ ਜਾਵੇਗਾ ਅਤੇ ਉੱਥੇ ਹੀ ਸ਼ਹਿਰ ਨੂੰ ਇੱਕ ਸੁੰਦਰ ਅਤੇ ਮਨਮੋਹਕ ਰੂਪ ਰੇਖਾ ਦਿੱਤੀ ਜਾਵੇਗੀ ।
ਇਸ ਵਿੱਚ ਐਬਸਟਰਕ ਆਰਟ, ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ, ਬੇਟੀ ਬਚਾਓ-ਬੇਟੀ ਪੜਾਓ, ਸ਼ਹੀਦ ਜਾਂ ਸ਼ਹਿਰ ਦੀਆਂ ਨਾਮੀ ਹਸਤੀਆਂ, ਸਿੱਖਿਆ, ਕਿਰਤ, ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ, ਸਮਾਜਿਕ ਮੁੱਦਿਆਂ, ਵੋਟਰਾਂ ਨੂੰ ਵੋਟ ਪਾਉਣ ਲਈ ਸੱਦਾ ਦੇਣ, ਟਿਕਾਊ ਵਿਕਾਸ ਵਰਗੇ ਵਿਸ਼ਿਆਂ 'ਤੇ ਕੰਧਾ ਨੂੰ ਪੇਂਟ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Art Lover, Cultural Art, G-20 Summit, Heritage