Home /amritsar /

Amritsar : ਆਧਾਰ ਕਾਰਡ ਦੀ ਸੂਚਨਾ ਨੂੰ ਅਪਡੇਟ ਰਖਣਾ ਜ਼ਰੂਰੀ - ਡਿਪਟੀ ਕਮਿਸ਼ਨਰ

Amritsar : ਆਧਾਰ ਕਾਰਡ ਦੀ ਸੂਚਨਾ ਨੂੰ ਅਪਡੇਟ ਰਖਣਾ ਜ਼ਰੂਰੀ - ਡਿਪਟੀ ਕਮਿਸ਼ਨਰ

ਆਧਾਰ ਕਾਰਡ ਦੀ ਸੂਚਨਾ ਨੂੰ ਅਪਡੇਟ ਰਖਣਾ ਜ਼ਰੂਰੀ - ਡਿਪਟੀ ਕਮਿਸ਼ਨਰ

ਆਧਾਰ ਕਾਰਡ ਦੀ ਸੂਚਨਾ ਨੂੰ ਅਪਡੇਟ ਰਖਣਾ ਜ਼ਰੂਰੀ - ਡਿਪਟੀ ਕਮਿਸ਼ਨਰ

ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਸੁਧਾਰ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੇ ਆਧਾਰ ਕਾਰਡ ਦੇ ‘ਪਰੂਫ ਆਫ ਅਡੈਂਟਿਟੀ’ ਅਤੇ ‘ਪਰੂਫ ਆਫ਼ ਐਡਰੈੱਸ’ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੇ ਆਪਣਾ ਮੋਬਾਇਲ ਨੰਬਰ ਵੀ ਅਪਡੇਟ ਕਰਵਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦਾ ਹੈ।

ਹੋਰ ਪੜ੍ਹੋ ...
  • Local18
  • Last Updated :
  • Share this:

ਨਿਤਿਸ਼ ਸਭਰਵਾਲ,ਅੰਮ੍ਰਿਤਸਰ

ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਸੁਧਾਰ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੇ ਆਧਾਰ ਕਾਰਡ ਦੇ ‘ਪਰੂਫ ਆਫ ਅਡੈਂਟਿਟੀ’ ਅਤੇ ‘ਪਰੂਫ ਆਫ਼ ਐਡਰੈੱਸ’ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੇ ਆਪਣਾ ਮੋਬਾਇਲ ਨੰਬਰ ਵੀ ਅਪਡੇਟ ਕਰਵਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨਿਵਾਸੀ https://myaadhaar.uidai.gov.in/ ’ਤੇ ਲਾਗਇਨ ਕਰਕੇ ਆਨਲਾਈਨ ਸੇਵਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂਦੱਸਿਆ ਕਿ ਆਪਣੇ ਨਜ਼ਦੀਕੀ ਸੇਵਾ ਕੇਂਦਰ ’ਤੇ ਪਛਾਣ ਦਾ ਸਬੂਤ /ਪਤੇ ਦਾ ਸਬੂਤ ਦਸਤਾਵੇਜ ਜਮ੍ਹਾਂ ਕਰਵਾ ਕੇ ਜਾਣਕਾਰੀ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਅਤੇ ਕੋਈ ਵੀ ਨਾਗਰਿਕ ਸੇਵਾ ਕੇਂਦਰ ਵਿੱਚ ਕੇਵਲ 50 ਰੁਪਏ ਦੀ ਫੀਸ ਅਦਾ ਕਰਕੇ ਇਹ ਸੇਵਾ ਪ੍ਰਾਪਤ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧਾਰ ਕਾਰਡ ਨੂੰ ਸਰਕਾਰ ਵਲੋਂ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਸਾਰੇ ਵਿਅਕਤੀਆਂ ਨੂੰ ਆਧਾਰ ਨੂੰ ਅਪਡੇਟ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਆਧਾਰ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸਦੀ ਤਸਦੀਕ ਕਰ ਲਈ ਜਾਵੇ।

Published by:Shiv Kumar
First published:

Tags: Aadhar card, Amritsar, Information, Punjab, Update