ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿਤ ਹੈ ਸ੍ਰੀ ਹਨੂੰਮਾਨ ਜੀ ਦਾ ਇਤਿਹਾਸਕ ਅਤੇ ਪੁਰਾਤਨ ਮੰਦਿਰ ਜਿਸਨੂੰ ਕਿ ਲੰਗੂਰਾਂ ਵਾਲਾ ਮੰਦਿਰ ਅਤੇ ਬੜਾ ਹਨੂੰਮਾਨ ਮੰਦਿਰ ਵੀ ਕਿਹਾ ਜਾਂਦਾ ਹੈ ।
ਇਸ ਮੰਦਿਰ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ । ਇਸ ਦੌਰਾਨ ਸ੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆਂ ਭਰ ਵਿੱਚ ਕਿਤੇ ਹੋਰ ਨਹੀਂ। ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ।
ਅੰਮ੍ਰਿਤਸਰ ਵਿੱਚ ਲੱਗਣ ਵਾਲੇ ਇਸ ਸਾਲਾਨਾ ਮੇਲੇ 'ਚ ਕਈ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੰਗੂਰ ਬਣਾਉਂਦੇ ਹਨ ਅਤੇ ਆਪਣੀ ਸੁਖ਼ਨਾਂ ਨੂੰ ਪੂਰਾ ਕਰਦੇ ਹਨ।ਢੋਲ ਦੀ ਤਾਪ 'ਤੇ ਨੱਚਦੇ ਹੋਏ ਲੰਗੂਰ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਮੰਦਿਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ । ਇਸ ਮੰਦਿਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦਾ ਅਲੱਗ ਹੀ ਨਜ਼ਾਰਾ ਹੈ।
ਚੇਤਰ ਮਹੀਨੇ ਦੇ ਨਵਰਾਤਿਆਂ ਦੇ ਦੌਰਾਨ ਵੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਇਸ ਮੰਦਿਰ ਵਿਖੇ ਨਤਮਸਤਕ ਹੁੰਦੇ ਹਨ ਅਤੇ ਪ੍ਰਭੂ ਜੀ ਦਾ ਆਸ਼ੀਰਵਾਦ ਲੈਂਦੇ ਹਨ । ਕਈ ਸ਼ਰਧਾਲੂ ਪੁੱਤਰ ਪ੍ਰਾਪਤੀ ਲਈ ਵੀ ਇਸ ਮੰਦਿਰ ਵਿਖੇ ਆਪਣੀਆਂ ਮਨੋਕਾਮਨਾਵਾਂ ਕਰਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Goddess Durga, Lord Hanuman, Punjab news