Home /amritsar /

ਅੰਮ੍ਰਿਤਸਰ : ਤੁਰਕੀ ਅਤੇ ਸੀਰੀਆ ਦੀ ਸਲਾਮਤੀ ਲਈ ਵਿਦਿਆਰਥੀਆਂ ਨੇ ਕੀਤਾ ਇਹ ਕੰਮ

ਅੰਮ੍ਰਿਤਸਰ : ਤੁਰਕੀ ਅਤੇ ਸੀਰੀਆ ਦੀ ਸਲਾਮਤੀ ਲਈ ਵਿਦਿਆਰਥੀਆਂ ਨੇ ਕੀਤਾ ਇਹ ਕੰਮ

X
ਤੁਰਕੀ

ਤੁਰਕੀ ਅਤੇ ਸੀਰੀਆ ਦੀ ਸਲਾਮਤੀ ਲਈ ਵਿਦਿਆਰਥੀਆਂ ਨੇ ਕੀਤਾ ਇਹ ਕੰਮ

ਤੁਰਕੀ ਅਤੇ ਸੀਰੀਆ ਦੇ ਵਿੱਚ ਆਏ ਭੂਚਾਲ ਦੇ ਕਾਰਨ ਕਾਫੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ । 6 ਫਰਵਰੀ ਨੂੰ ਸ਼ਾਮ ਦੇ 4:14 ਮਿੰਟ ਦੇ ਕਰੀਬ 7.8 Magnitude ਦੀ ਰਫਤਾਰ ਦੇ ਨਾਲ ਆਏ ਭੂਚਾਲ ਨੇ ਤੁਰਕੀ ਅਤੇ ਸੀਰੀਆ ਦੇ ਵਿੱਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹੜਕੰਪ ਮਚਾ ਦਿੱਤਾ ।

ਹੋਰ ਪੜ੍ਹੋ ...
  • Local18
  • Last Updated :
  • Share this:

ਨਿਤਿਸ਼ ਸਭਰਵਾਲ, ਅੰਮ੍ਰਿਤਸਰ

ਤੁਰਕੀ ਅਤੇ ਸੀਰੀਆ ਦੇ ਵਿੱਚ ਆਏ ਭੂਚਾਲ ਦੇ ਕਾਰਨ ਕਾਫੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ । 6 ਫਰਵਰੀ ਨੂੰ ਸ਼ਾਮ ਦੇ 4:14 ਮਿੰਟ ਦੇ ਕਰੀਬ 7.8 Magnitude ਦੀ ਰਫਤਾਰ ਦੇ ਨਾਲ ਆਏ ਭੂਚਾਲ ਨੇ ਤੁਰਕੀ ਅਤੇ ਸੀਰੀਆ ਦੇ ਵਿੱਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹੜਕੰਪ ਮਚਾ ਦਿੱਤਾ ।

ਪਲਕ ਝਪਕਦੇ ਹੀ ਹਜ਼ਾਰਾਂ ਲੋਕਾਂ ਦੀ ਜਾਨਾਂ ਚਲੀ ਗਈਆਂ ਅਤੇ ਦਰਜਨਾਂ ਹੀ ਇਮਾਰਤਾਂ ਮਲਬੇ ਦਾ ਢੇਰ ਬਣ ਗਈਆਂ । ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਅਣਗਿਣਤ ਲੋਕ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾ ਰਹੇ ਹਨ । ਪੂਰਾ ਵਿਸ਼ਵ ਤੁਰਕੀ ਅਤੇ ਸੀਰੀਆ ਦੇ ਵਾਸੀਆਂ ਦੀ ਸਲਾਮਤੀ ਲਈ ਦੁਆ ਕਰਦਾ ਦਿਖਾਈ ਦਿੰਦਾ ਹੈ । ਇਸ ਦੌਰਾਨ ਭਾਰਤ ਨੇ ਵੀ ਮੱਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ ।

ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਡੀ.ਏ.ਵੀ ਪਬਲਿਕ ਸਕੂਲ,ਲਾਰੈਂਸ ਰੋਡ ਦੀਆਂ ਜਿੱਥੇ ਕਿ ਵਿਦਿਆਰਥੀਆਂ ਦੇ ਵੱਲੋਂ ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਦੇ ਦਰਦਨਾਕ ਮੰਜ਼ਰ ਦੇ ਮੱਦੇਨਜ਼ਰ ,ਉੱਥੋਂ ਦੇ ਵਾਸੀਆਂ ਦੀ ਸਲਾਮਤੀ ਲਈ ਦੁਆ ਕੀਤੀ ਗਈ । ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਤੁਰਕੀ ਅਤੇ ਸੀਰੀਆ ਦੇ ਵਿੱਚ ਭੂਚਾਲ ਦੇ ਪ੍ਰਕੋਪ ਨਾਲ ਜੋਖਿਮ ਭਰੇ ਹਾਲਾਤਾਂ ਨਾਲ ਲੜ ਰਹੇ ਲੋਕਾਂ ਦੀ ਸਮਾਪਤੀ ਲਈ ਰੱਬ ਤੋਂ ਦੁਆ ਕਰਦੇ ਹਾਂ ।

Published by:Shiv Kumar
First published:

Tags: Amritsar, Punjab, Students, Syria News, Turkey news