ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅਸੀਂ ਅਕਸਰ ਇਹੀ ਸੁਣਿਆ ਹੈ ਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ, ਪਰ ਸਾਡੀ ਇਹ ਖਾਸ ਪੇਸ਼ਕਸ਼ ਸਦੀਆਂ ਤੋਂ ਚੱਲਦੀ ਆ ਰਹੀ ਇਸ ਕਹਾਵਤ ਨੂੰ ਝੂਠਾ ਕਰਾਰ ਦਿੰਦੀ ਹੈ। ਗੁਰੂ ਨਗਰੀ ਅੰਮ੍ਰਿਤਸਰ ਦੀ ਇਸ ਕਹਾਣੀ ਬਾਰੇ ਨਾ ਤਾਂ ਤੁਸੀਂ ਪਹਿਲਾਂ ਕਦੇ ਸੁਣਿਆ ਹੋਵੇਗਾ ਤੇ ਨਾਂ ਹੀ ਵੇਖਿਆ ਹੋਵੇਗਾ ।
ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਅਕਸ਼ਿਤ ਐਰੀ ਨੇ ਗੁਰੂ ਨਗਰੀ ਦਾ ਨਾਮ ਇਕ ਵਾਰ ਫਿਰ ਰੌਸ਼ਨ ਕਰ ਦਿੱਤਾ ਹੈ। ਅਕਸ਼ਿਤ ਐਰੀ ਨੇ 30 ਸਕੰਟਾਂ ਦੇ ਵਿਚ 170 ਵਾਰ ਇੱਕ ਹੱਥ ਨਾਲ ਤਾੜੀ ਵਜਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਰਿਕਾਰਡ ਨੂੰ ਕਾਇਮ ਕਰਨ ਲਈ ਉਨ੍ਹਾਂ ਵੱਲੋਂ ਕੜੀ ਮਿਹਨਤ ਕੀਤੀ ਗਈ ਸੀ । ਹਾਲਾਂਕਿ ਅਕਸ਼ਿਤ ਐਰੀ ਥੀਏਟਰ ਆਦਿ ਦੇ ਨਾਟਕਾਂ ਨਾਲ ਵੀ ਸਬੰਧਤ ਹਨ ਅਤੇ ਕਈ ਨਾਟਕਾਂ ਦੇ ਵਿੱਚ ਉਹਨਾਂ ਵੱਡੇ ਇਨਾਮ ਵੀ ਹਾਸਲ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਹ ਰਿਕਾਰਡ ਬਣਾਉਣ ਲਈ ਮੇਰੇ ਅੰਦਰ ਇੱਕ ਜਨੂੰਨ ਸੀ, ਜਿਸਨੂੰ ਮੈਂ ਹੁਣ ਪੂਰਾ ਕਰ ਦਿੱਤਾ ਹੈ ਅਤੇ ਇਸਦੀ ਮੈਨੂੰ ਬਹੁਤ ਖੁਸ਼ੀ ਵੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਗਲਾ ਟੀਚਾ ਮੇਰਾ ਇਕ ਮਿੰਟ 468 ਵਾਰ ਤਾੜੀ ਵਜਾਉਣ ਦਾ ਹੈ ਜਿਸ ਨਾਲ ਉਹ ਇੱਕ ਵਰਲਡ ਰਿਕਾਰਡ ਬਣਾਉਣਾ ਚਾਹੁੰਦੇ ਹਨ।
ਕਾਬਿਲੇਗ਼ੌਰ ਹੈ ਕਿ ਇੱਕ ਹੱਥ ਨਾਲ ਤਾੜੀ ਵਜਾਉਣ ਦਾ ਵਰਲਡ ਰਿਕਾਰਡ ਵੀ ਬਣ ਚੁੱਕਿਆ ਹੈ। ਇਹ ਵਰਲਡ ਰਿਕਾਰਡ ਅਮਰੀਕਾ ਦੇ ਮਾਊਂਟ ਸੀਨਾਏ ਦੇ ਕੋਰੀ ਮੈਸੇਲਾਰੋ ਨਾਂ `ਤੇ ਹੈ। ਜਿਸ ਨੇ ਇੱਕ ਮਿੰਟਾਂ ਵਿੱਚ 840 ਵਾਰ ਇੱਕ ਨਾਲ ਤਾੜੀਆਂ ਮਾਰੀਆਂ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, India Book Of Records 2022, One Handed Claps Record