Home /amritsar /

Amritsar: ਦੁਸਹਿਰੇ 'ਤੇ ਵੀ ਪਈ ਮਹਿੰਗਾਈ ਦੀ ਮਾਰ, ਵੇਖੋ ਖਾਸ ਰਿਪੋਰਟ

Amritsar: ਦੁਸਹਿਰੇ 'ਤੇ ਵੀ ਪਈ ਮਹਿੰਗਾਈ ਦੀ ਮਾਰ, ਵੇਖੋ ਖਾਸ ਰਿਪੋਰਟ

ਦੁਸਹਿਰੇ

ਦੁਸਹਿਰੇ 'ਤੇ ਵੀ ਪਈ ਮਹਿੰਗਾਈ ਦੀ ਮਾਰ, ਵੇਖੋ ਖਾਸ ਰਿਪੋਰਟ

ਅੰਮ੍ਰਿਤਸਰ: ਅੱਸੂ ਦੇ ਨਵਰਾਤਰਿਆਂ ਦੀ ਆਰੰਭਤਾ ਹੋ ਗਈ ਹੈ ਅਤੇ ਕੁੱਝ ਦਿਨ ਬਾਅਦ ਹੀ ਦੁਸਹਿਰੇ ਦਾ ਦਿਨ ਵੀ ਨੇੜੇ ਆ ਰਿਹਾ ਹੈ। ਦੁਸਹਿਰੇ ਦੇ ਸਬੰਧੀ ਰਾਵਣ ਦੇ ਪੁਤਲੇ ਤਿਆਰ ਕਰਨ ਦਾ ਕੰਮ ਕਾਰੀਗਰਾਂ ਦੇ ਵੱਲੋਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ।

  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਅੱਸੂ ਦੇ ਨਵਰਾਤਰਿਆਂ ਦੀ ਆਰੰਭਤਾ ਹੋ ਗਈ ਹੈ ਅਤੇ ਕੁੱਝ ਦਿਨ ਬਾਅਦ ਹੀ ਦੁਸਹਿਰੇ ਦਾ ਦਿਨ ਵੀ ਨੇੜੇ ਆ ਰਿਹਾ ਹੈ। ਦੁਸਹਿਰੇ ਦੇ ਸਬੰਧੀ ਰਾਵਣ ਦੇ ਪੁਤਲੇ ਤਿਆਰ ਕਰਨ ਦਾ ਕੰਮ ਕਾਰੀਗਰਾਂ ਦੇ ਵੱਲੋਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ।

    ਅੰਮ੍ਰਿਤਸਰ ਦੇ ਚੌਂਕ ਲੋਹਗੜ੍ਹ ਵਿਖੇ ਸਥਿੱਤ ਇੱਕ ਸਮੁਦਾਏ ਦੇ ਵੱਲੋਂ ਬੀਤੇ ਲੱਗਭਗ 150 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪਰ ਇਸ ਵਾਰ ਇਸ ਕੰਮ-ਕਾਜ 'ਤੇ ਵੀ ਮਹਿੰਗਾਈ ਦੀ ਮਾਰ ਦੇਖਣ ਨੂੰ ਮਿਲੀ ਹੈ । ਕਾਰੀਗਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਸਾਲ ਤਾਂ ਕਰੋਨਾ ਕਾਰਨ ਤਿਉਹਾਰਾਂ 'ਤੇ ਰੌਣਕਾਂ ਅਲੋਪ ਸਨ ਪਰ ਇਸ ਵਾਰ ਮਹਿੰਗਾਈ ਨੇ ਵੀ ਕਸਰ ਨਹੀਂ ਛੱਡੀ।

    ਉਨ੍ਹਾਂ ਕਿਹਾ ਕਿ ਰਾਵਣ ਦੇ ਪੁਤਲੇ ਨੂੰ ਤਿਆਰ ਕਰਨ ਲਈ ਸੰਬੰਧਤ ਸਾਮਾਨ ਦੇ ਵੀ ਮੁੱਲ ਵਿੱਚ ਇਜ਼ਾਫਾ ਹੋਇਆ ਹੈ ਅਤੇ ਕੰਮ-ਕਾਜ ਦੀ ਸਥਿਤੀ ਨੂੰ ਵੇਖਦਿਆਂ ਹੋਏ ਉਨ੍ਹਾਂ ਕਿਹਾ ਕਿ ਸਾਡੀਆਂ ਆਗਾਮੀ ਪੀੜ੍ਹੀਆਂ ਇਸ ਕੰਮ ਵਿੱਚ ਨਹੀਂ ਆਉਣਗੀਆਂ।

    Published by:Rupinder Kaur Sabherwal
    First published:

    Tags: Amritsar, Punjab