Home /amritsar /

ਲੋੜਵੰਦਾਂ ਲਈ ਮਸੀਹਾ ਬਣਿਆ ਇਹ ਰਿਟਾਇਰ ਇੰਸਪੈਕਟਰ, ਰਾਸ਼ਟਰਪਤੀ ਮੈਡਲ ਨਾਲ ਹੋ ਚੁੱਕੇ ਹਨ ਸਨਮਾਨਤ

ਲੋੜਵੰਦਾਂ ਲਈ ਮਸੀਹਾ ਬਣਿਆ ਇਹ ਰਿਟਾਇਰ ਇੰਸਪੈਕਟਰ, ਰਾਸ਼ਟਰਪਤੀ ਮੈਡਲ ਨਾਲ ਹੋ ਚੁੱਕੇ ਹਨ ਸਨਮਾਨਤ

X
ਲੋੜਵੰਦਾਂ

ਲੋੜਵੰਦਾਂ ਲਈ ਫਰਿਸ਼ਤਾ ਬਣਿਆ ਇੰਸਪੈਕਟਰ  ਰਾਸ਼ਟਰਪਤੀ ਵੀ ਕਰ ਚੁੱਕੇ ਸਨਮਾਨਿਤ 

ਸਮਾਜ ਵਿੱਚ ਕਈ ਸਖਸ਼ੀਅਤਾਂ ਅਪਣੀ ਨੇਕ ਦਿਲੀ ਦੇ ਨਾਲ ਹੀ ਜਾਣੀਆਂ ਜਾਂਦੀਆਂ ਹਨ, ਉੱਥੇ ਹੀ ਅੰਮ੍ਰਿਤਸਰ ਤੋਂ ਰਿਟਾਇਰਡ ਇੰਸਪੈਕਟਰ ਸੰਜੀਵ ਕੁਮਾਰ ਨੇ ਵੀ ਕੁੱਝ ਅਜਿਹਾ ਕਰ ਦਿਖਾਇਆ, ਜੋ ਸਭਨਾਂ ਦੇ ਲਈ ਮਿਸਾਲ ਬਣ ਗਿਆ ਹੈ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਸਮਾਜ ਵਿੱਚ ਕਈ ਸਖਸ਼ੀਅਤਾਂ ਅਪਣੀ ਨੇਕ ਦਿਲੀ ਦੇ ਨਾਲ ਹੀ ਜਾਣੀਆਂ ਜਾਂਦੀਆਂ ਹਨ, ਉੱਥੇ ਹੀ ਅੰਮ੍ਰਿਤਸਰ ਤੋਂ ਰਿਟਾਇਰਡ ਇੰਸਪੈਕਟਰ ਸੰਜੀਵ ਕੁਮਾਰ ਨੇ ਵੀ ਕੁੱਝ ਅਜਿਹਾ ਕਰ ਦਿਖਾਇਆ, ਜੋ ਸਭਨਾਂ ਦੇ ਲਈ ਮਿਸਾਲ ਬਣ ਗਿਆ ਹੈ। ਸੰਜੀਵ ਕੁਮਾਰ ਐਂਟੀ ਨਾਰਕੋਟਿਕ ਸੈੱਲ ਵਿੱਚੋਂ ਕੁੱਝ ਮਹੀਨੇ ਪਹਿਲਾਂ ਹੀ ਰਿਟਾਇਰ ਹੋਏ ਹਨ।

ਰਿਟਾਇਰ ਹੋਣ ਦੇ ਨਾਲ ਹੀ ਉਨ੍ਹਾਂ ਸਮਾਜ ਸੇਵਾ ਨੂੰ ਆਪਣਾ ਅਗਲਾ ਰਾਹ ਚੁਣਿਆ ਹੈ, ਜਿਸਦੇ ਸਦਕਾ ਉਹ ਅਕਸਰ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹੋਏ ਵਿਖਾਈ ਦਿੰਦੇ ਹਨ। ਇਸ ਸ਼ਖਸ ਵੱਲੋਂ ਕਰੋਨਾ ਕਾਲ ਦੇ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ। ਇਹਨਾਂ ਵੱਲੋਂ ਖੁਦ ਰਿਕਸ਼ਾ ਚਲਾ ਕੇ ਜ਼ਰੂਰਤਮੰਦ ਪਰਿਵਾਰਾਂ ਤੱਕ ਰਾਸ਼ਨ ਆਦਿ ਦਾ ਸਾਮਾਨ ਪਹੁੰਚਾਇਆ ਗਿਆ ਸੀ।

ਗੱਲਬਾਤ ਕਰਦਿਆਂ ਰਿਟਾਇਰਡ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਮਾਜ ਸੇਵਾ ਕਰਕੇ ਉਨ੍ਹਾਂ ਨੂੰ ਇੱਕ ਵੱਖਰੀ ਸ਼ਾਂਤੀ ਮਿਲਦੀ ਹੈ ਅਤੇ ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਜ਼ਰੂਰਤਮੰਦਾਂ ਦੇ ਕੰਮ ਆ ਸਕਾ ਅਤੇ ਉਨ੍ਹਾਂ ਦੇ ਵੀ ਚਿਹਰਿਆਂ 'ਤੇ ਵੀ ਮੁਸਕਰਾਹਟ ਲਿਆ ਸਕਾ।

Published by:Krishan Sharma
First published:

Tags: Amritsar, Inspiration, Punjab Police