Home /amritsar /

Inspiration: ਹੋਰਨਾਂ ਲਈ ਮਿਸਾਲ ਬਣ ਕੇ ਉੱਭਰੀ ਇਹ ਮਹਿਲਾ, ਜਾਣੋ ਖਾਸ ਕਹਾਣੀ

Inspiration: ਹੋਰਨਾਂ ਲਈ ਮਿਸਾਲ ਬਣ ਕੇ ਉੱਭਰੀ ਇਹ ਮਹਿਲਾ, ਜਾਣੋ ਖਾਸ ਕਹਾਣੀ

ਹੋਰਨਾਂ

ਹੋਰਨਾਂ ਲਈ ਮਿਸਾਲ ਬਣ ਕੇ ਉੱਭਰੀ ਇਹ ਮਹਿਲਾ, ਜਾਣੋ ਖਾਸ ਕਹਾਣੀ

ਜਿੰਦਗੀ ਵਿੱਚ ਹਾਲਾਤ ਕਈ ਵਾਰ ਅਜਿਹਾ ਸਮਾਂ ਦਿਖਾ ਦਿੰਦੇ ਨੇ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ । ਪਰ ਮਿਹਨਤ ਅਤੇ ਲਗਨ ਦੇ ਨਾਲ ਜੇ ਮਨੁੱਖ ਉਸ ਔਖੀ ਘੜੀ ਨਾਲ ਡੱਟ ਕੇ ਲੜੇ ਤਾਂ ਉਹ ਸਮਾਂ ਵੀ ਖੁਸ਼ੀ-ਖੁਸ਼ੀ ਨਿਕਲ ਜਾਂਦਾ ਹੈ । ਇਨ੍ਹਾਂ ਸਤਰਾਂ 'ਤੇ ਹੀ ਨਿਰਧਾਰਿਤ ਹੈ ਸਾਡੀ ਇਹ ਖਾਸ ਪੇਸ਼ਕਸ਼। 

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਜ਼ਿੰਦਗੀ ਵਿੱਚ ਹਾਲਾਤ ਕਈ ਵਾਰ ਅਜਿਹਾ ਸਮਾਂ ਦਿਖਾ ਦਿੰਦੇ ਨੇ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ । ਪਰ ਮਿਹਨਤ ਅਤੇ ਲਗਨ ਦੇ ਨਾਲ ਜੇ ਮਨੁੱਖ ਉਸ ਔਖੀ ਘੜੀ ਨਾਲ ਡੱਟ ਕੇ ਲੜੇ ਤਾਂ ਉਹ ਸਮਾਂ ਵੀ ਖੁਸ਼ੀ-ਖੁਸ਼ੀ ਨਿਕਲ ਜਾਂਦਾ ਹੈ । ਇਨ੍ਹਾਂ ਸਤਰਾਂ 'ਤੇ ਹੀ ਨਿਰਧਾਰਿਤ ਹੈ ਸਾਡੀ ਇਹ ਖ਼ਾਸ ਪੇਸ਼ਕਸ਼।

  ਤਸਵੀਰਾਂ 'ਚ ਦਿੱਖ ਰਹੀ ਮਹਿਲਾ ਦਾ ਨਾਮ ਦਰਸ਼ਨਾ ਕੁਮਾਰੀ ਹੈ, ਜਿਨ੍ਹਾਂ ਦੀ ਉਮਰ 64 ਸਾਲ ਹੈ । ਇਸ ਮਹਿਲਾ ਦੇ ਵੱਲੋਂ ਸੰਨ 2012 ਤੋਂ ਹੀ ਸੜਕ ਕਿਨਾਰੇ ਸਨੈਕਸ ਆਦਿ ਦੀ ਰੇਹੜੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਗੱਲਬਾਤ ਕਰਦਿਆਂ ਦਰਸ਼ਨਾ ਕੁਮਾਰੀ ਨੇ ਦੱਸਿਆ ਕਿ 1984 ਵਿੱਚ ਪੰਜਾਬ ਦੇ ਵਿੱਚ ਵਾਪਰੇ ਹਾਦਸੇ ਨੂੰ ਦੇਖ ਉਨ੍ਹਾਂ ਦੇ ਪਤੀ ਦੀ ਦਿਮਾਗ਼ੀ ਹਾਲਤ ਖ਼ਰਾਬ ਹੋ ਗਈ ਸੀ ਅਤੇ ਜਿਸ ਦੇ ਕੁੱਝ ਚਿਰ ਬਾਅਦ ਹੀ ਉਨ੍ਹਾਂ ਦੇ ਪਤੀ ਘਰ ਛੱਡ ਕੇ ਚਲੇ ਗਏ ਸਨ । ਜਿਸ ਤੋਂ ਬਾਅਦ ਪਰਿਵਾਰ ਦੀ ਦੇਖ-ਭਾਲ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੇ ਆਪਣੇ ਮੋਢਿਆਂ 'ਤੇ ਚੁੱਕੀ ।

  ਉਨ੍ਹਾਂ ਕਿਹਾ ਕਿ ਹਾਲਾਤ ਚਾਹੇ ਜਿੰਨੇ ਮਰਜ਼ੀ ਔਖੇ ਹੋ ਜਾਣ ਮਨੁੱਖ ਨੂੰ ਜ਼ਿੰਦਗੀ ਵਿੱਚ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਹਿੰਮਤ ਅਤੇ ਮਿਹਨਤ ਸਦਕਾ ਹੀ ਉਹ ਔਖੇ ਰਾਹ ਲੰਗ ਸਕਦਾ ਹੈ ।

  Published by:Tanya Chaudhary
  First published:

  Tags: Amritsar, Fast food, Inspiration, Punjab