ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਕਰਵਾ ਚੌਥ ਦਾ ਦਿਹਾੜਾ ਸੁਹਾਗਣਾਂ ਦੇ ਵੱਲੋਂ ਸਮੁੱਚੇ ਭਾਰਤ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ। ਉੱਥੇ ਹੀ ਸਵੇਰ ਦੇ ਸਮੇਂ ਤੜਕਸਾਰ ਜਿਹੜੀ ਮਹਿਲਾਵਾਂ ਇਸ ਪਾਵਨ ਦਿਹਾੜੇ 'ਤੇ ਵਰਤ ਰੱਖਦੀਆਂ ਹਨ ਉਹ ਸਰਗੀ ਦਾ ਸੇਵਨ ਕਰਦੀਆਂ ਹਨ ਅਤੇ ਮਾਤਾ ਗੋਰੀ ਤੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ।
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਦੀਆਂ ਜਿੱਥੇ ਕਿ ਮਾਤਾ ਲਾਲ ਦੇਵੀ ਮੰਦਰ ਵਿਖੇ ਸੁਹਾਗਣਾਂ ਦੇ ਵੱਲੋਂ ਕਰਵਾ ਚੋਥ ਦੀ ਕਥਾ ਸੁਣੀ ਜਾ ਰਹੀ ਹੈ । ਪੁਰਾਤਨ ਰੀਤੀ ਰਿਵਾਜਾਂ ਦੇ ਮੁਤਾਬਿਕ ਹੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Karwa chauth