ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਪੰਜਾਬ ਦੇ ਮੂਸਾ ਪਿੰਡ ਤੋਂ ਜਾਣਿਆ ਜਾਣ ਵਾਲਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ, ਜਿਸ ਦੇ ਗੀਤਾਂ ਦੀ ਧਮਕ ਦੇਸ਼ਾਂ-ਵਿਦੇਸ਼ਾਂ ਤੱਕ ਫੈਲੀ ਹੋਈ ਹੈ। 29 ਮਈ,2022 ਦੀ ਸ਼ਾਮ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਗੀਤਾਂ ਦੀ ਛਾਪ ਲੋਕਾਂ ਦੇ ਦਿਲਾਂ ਵਿੱਚ ਅਜਿਹੀ ਥਾਂ ਬਣਾਈ ਬੈਠੀ ਹੈ ਜਿਸ ਨੂੰ ਕਿ ਕੋਈ ਕਦੇ ਭੁੱਲ ਨਹੀਂ ਸਕਦਾ ।
ਕੁੱਝ ਹੀ ਦਿਨਾਂ ਦੇ ਬਾਅਦ ਲੋਹੜੀ ਦਾ ਤਿਉਹਾਰ ਆ ਰਿਹਾ ਹੈ । ਇਸ ਦਿਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅਸਮਾਨ ਰੰਗ-ਬਰੰਗੀਆਂ ਪਤੰਗਾਂ ਦੇ ਨਾਲ ਸਜਿਆ ਹੋਇਆ ਵਿਖਾਈ ਦਿੰਦਾ ਹੈ ।
ਪਰ ਜੇ ਪਤੰਗਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਨਾਲ ਬਣੀਆਂ ਖਾਸ ਪਤੰਗਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮਾਰਕਿਟ ਦੇ ਵਿੱਚ ਵੱਖ ਵੱਖ ਆਕਾਰ 'ਚ ਤਿਆਰ ਕੀਤੀਆਂ ਗਈਆਂ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਵਾਲੀਆਂ ਪਤੰਗਾਂ ਦੀ ਡਿਮਾਂਡ ਵੀ ਕਾਫ਼ੀ ਵੱਧਦੀ ਹੋਈ ਵਿਖਾਈ ਦਿੰਦੀ ਹੈ। ਜ਼ਿਆਦਾਤਰ ਨੌਜਵਾਨ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਪਤੰਗਾਂ ਦੀ ਖਰੀਦਦਾਰੀ ਕਰਦੇ ਹੋਏ ਵਿਖਾਈ ਦਿੰਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kite flying, Lohri, Sidhu Moosewala