ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਵੀ ਜਾਣਿਆ ਜਾਂਦਾ ਹੈ । ਇਸ ਸ਼ਹਿਰ 'ਚ ਰੋਜ਼ਾਨਾ ਹੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਅਤੇ ਇੱਥੋਂ ਦੇ ਵੱਖ ਵੱਖ ਸੁਆਦਾਂ ਦਾ ਆਨੰਦ ਮਾਣਦੇ ਹਨ। ਪਰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬੀਤੇ 22 ਸਾਲਾਂ ਤੋਂ ਲਾਹੌਰ ਤੋਂ ਆਇਆ ਪਰਿਵਾਰ ਕੁਲਚੇ ਬਣਾਉਣ ਦਾ ਕੰਮ ਕਰ ਰਿਹਾ ਹੈ।
ਆਲੂ ਵਾਲਾ ਕੁਲਚਾ ਅੰਮ੍ਰਿਤਸਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਅਤੇ ਜਿਸਨੂੰ ਕਿ ਸੈਲਾਨੀ ਵੀ ਬੜੇ ਚਾਵਾਂ ਦੇ ਨਾਲ ਖਾਂਦੇ ਹਨ । ਇਸ ਖਾਸ ਸੁਆਦ ਨੂੰ ਤਿਆਰ ਕਰਨ ਦੇ ਲਈ ਦੇਸੀ ਘਿਓ ਸਮੇਤ ਵੱਖ-ਵੱਖ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਤਸਵੀਰਾਂ 'ਚ ਜਿਸ ਕਾਰੀਗਰ ਨੂੰ ਤੁਸੀਂ ਦੇਖ ਰਹੇ ਹੋ ਇਹ ਆਪਣੀ ਕੁਲਚੇ ਬਣਾਉਣ ਦੀ ਰਫਤਾਰ ਦੇ ਨਾਲ ਜਾਣਿਆ ਜਾਂਦਾ ਹੈ , ਜਿਸ ਸਦਕਾ ਲੋਕ ਇਸ ਕਾਰੀਗਰ ਦੇ ਮੁਰੀਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।