ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਬੀਰਬਲਪੁਰਾ ਪਿੰਡ ਵਿਖੇ ਸਥਿਤ ਇਸਕੋਨ ਮੰਦਿਰ ਵਿਖੇ ਸ਼ਰਧਾਲੂਆਂ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਨਿਤਿਆਨੰਦ ਤ੍ਰਯੋਦਸੀ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਹਰਿ-ਨਾਮ ਕੀਰਤਨ ਦਾ ਜਾਪ ਕੀਤਾ। ਇਸ ਖਾਸ ਦਿਹਾੜੇ ਮੌਕੇ ਪ੍ਰਭੂ ਦਾ ਡਰਾਈ ਫਰੂਟ ਦੇ ਨਾਲ ਮਨਮੋਹਕ ਸ਼ਿੰਗਾਰ ਕੀਤਾ ਗਿਆ।
ਸ੍ਰੀ ਨਿਤਿਆਨੰਦ ਪ੍ਰਭੂ ਲਈ ਡਰਾਈ ਫਰੂਟ ਵਾਲੀ ਪੌਸ਼ਾਕ ਸ਼ਰਧਾਲੂਆਂ ਦੇ ਵੱਲੋਂ ਹੱਥੀਂ ਤਿਆਰ ਕੀਤੀ ਗਈ। ਇਸ ਮੌਕੇ ਪ੍ਰਭੂ ਦਾ ਅਭਿਸ਼ੇਕ ਕੀਤਾ ਗਿਆ ਅਤੇ 56 ਭੋਗ ਵੀ ਲਗਾਏ ਗਏ। ਮਹਾ ਆਰਤੀ ਦੇ ਉਪਰੰਤ ਸੰਗਤਾਂ ਦੇ ਵਿੱਚ 56 ਭੋਗ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸੰਗਤਾਂ ਨੇ ਨੱਚ ਕੇ ਖੁਸ਼ੀ ਜ਼ਾਹਰ ਕੀਤੀ।
ਗੱਲਬਾਤ ਕਰਦਿਆਂ ਇਸਕੋਨ ਮੰਦਿਰ ਤੋਂ ਸੇਵਾਦਾਰ ਸ਼ਾਮਾਨੰਦ ਨੇ ਦੱਸਿਆ ਕਿ ਸ੍ਰੀ ਗੋਕਲ ਗਊਸ਼ਾਲਾ, ਬੀਰਬਲਪੁਰਾ ਵਿਖੇ ਸੰਗਤਾਂ ਦੇ ਵੱਲੋਂ ਹਰ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਉਤਸਵ ਵਿੱਚ ਵੀ ਸੰਗਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਘਰ ਬੈਠਿਆਂ ਸੰਗਤਾਂ ਨੂੰ ਵੀ ਉਹਨਾਂ ਕਿਹਾ ਕਿ ਉਹ ਮੰਦਿਰ ਵਿਖੇ ਆ ਕੇ ਪ੍ਰਭੂ ਦਾ ਆਸ਼ੀਰਵਾਦ ਲੈਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।