Home /amritsar /

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

X
ਸ੍ਰੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ੍ਰੀ ਅੰਮ੍ਰਿਤਸਰ ਦੀ ਇਸ ਪਾਵਨ ਧਰਤੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਅਤੇ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਉ ਅਤੇ ਨਵੀਂ ਨਗਰੀ ਵਸਾਉ"। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਰਿਹਾਇਸ਼ ਲਈ ਜੋ ਘਰ ਬਣਾਇਆ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਦੀ ਇਸ ਪਾਵਨ ਧਰਤੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਅਤੇ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਉ ਅਤੇ ਨਵੀਂ ਨਗਰੀ ਵਸਾਉ"। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਰਿਹਾਇਸ਼ ਲਈ ਜੋ ਘਰ ਬਣਾਇਆ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ। ਗੁਰੂ ਜੀ ਨੇ ਨਵੀਂ ਨਗਰੀ ਵਸਾਕੇ ਉਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਜੋ ਬਾਅਦ ਵਿੱਚ ਰਾਮਦਾਸ ਪੁਰ ਅਤੇ ਆਖਿਰ ਸ੍ਰੀ ਅੰਮ੍ਰਿਤਸਰ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇੱਥੇ 58 ਸਾਲ ਨਿਵਾਸ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇੱਥੇ ਰਹਿ ਕੇ ਹੋਇਆ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਇੱਥੋਂ ਹੀ ਬਾਬਾ ਬੁੱਢਾ ਜੀ ਪਾਸ ਗੁਰਦੁਆਰਾ ਬੀੜ ਸਾਹਿਬ ਝਬਾਲ ਜ਼ਿਲ੍ਹਾ ਤਰਨ ਤਾਰਨ ਸ੍ਰੀ ਅੰਮ੍ਰਿਤਸਰ ਭੇਜਿਆ ਸੀ। ਬਾਬਾ ਬੁੱਢਾ ਜੀ ਦੇ ਵਰ ਸਦਕਾ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵਡਾਲੀ ਛੇਹਰਟਾ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਬਾਬਾ ਸੂਰਜ ਮਲ ਜੀ, ਬਾਬਾ ਅਈ ਰਾਇ ਜੀ, ਬਾਬਾ ਅਟੱਲ ਰਾਇ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ੧ਅਪ੍ਰੈਲ ੧੬੨੧ਈ: ਅਤੇ ਬੀਬੀ ਵੀਰੋ ਜੀਦਾ ਜਨਮ ਗੁਰੂ ਕੇ ਮਹਿਲ ਵਿਖੇ ਹੋਇਆ। ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆ ਇੱਥੇ ਹੋਈਆਂ। ਪਰ ਮੁਗਲਾਂ ਵੱਲੋਂ ਅਚਾਨਕ ਹਮਲਾ ਕਰਨ ਅਤੇ ਸ਼ਾਦੀ ਦੀਆਂ ਬਾਕੀ ਰਸਮਾਂ ਅਤੇ ਲਾਵਾਂ ਝਬਾਲ {ਸ੍ਰੀ ਅੰਮ੍ਰਿਤਸਰ} ਵਿਖੇ ਕੀਤੀਆਂ ਗਈਆ। ਗੁਰੂ ਜੀ ਨੇ ਪਾਣੀ ਪੀਣ ਵਾਸਤੇ ਅਤੇ ਇਸ਼ਨਾਨ ਕਰਨ ਲਈ ਖੂਹ ਥਣਵਾਇਆ ਸੀ। ਜੋ ਅੱਜ ਵੀ ਮੌਜੂਦ ਹੈ।

Published by:Krishan Sharma
First published:

Tags: Guru Tegh Bahadur, SGPC