ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ । ਜਿਸ ਤੋਂ ਬਾਅਦ ਇਸ ਅੱਗ ਦੇ ਕਾਰਨ ਘਰ ਵਿੱਚ ਪਏ ਘਰੇਲੂ ਗੈਸ ਸਿਲੰਡਰ ਫੱਟਣ ਦੀ ਆਵਾਜ਼ ਲੋਕਾਂ ਨੂੰ ਸੁਣਨ ਨੂੰ ਮਿਲੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਜਦੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਉਸ ਵੇਲੇ ਘਰ 'ਚ ਪਏ ਘਰੇਲੂ ਸਿਲੰਡਰ ਫੱਟਣ ਨਾਲ ਫਾਇਰ ਬਰਗੇਡ ਦੇ ਕਈ ਅਧਿਕਾਰੀ ਵੀ ਜ਼ਖਮੀ ਹੋਏ।
ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਕਰੀਬ ਪੰਜ ਤੋਂ ਛੇ ਗੱਡੀਆਂ ਨੇ ਅੱਗ ਬਝਾਉਣ 'ਚ ਕੜੀ ਮਸ਼ੱਕਤ ਕੀਤੀ।
ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੰਦਰ 'ਚ ਜਗ ਰਹੀ ਜੋਤ ਤੋਂ ਅੱਗ ਲੱਗ ਗਈ, ਜਿਸ ਤੋਂ ਬਾਅਦ ਘਰ ਵਿੱਚ ਪਏ ਦੋ ਘਰੇਲੂ ਸਲੰਡਰ ਵੀ ਫੱਟ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।