Home /amritsar /

ਧੂਮਧਾਮ ਨਾਲ ਮਨਾਇਆ ਗਿਆ ਮਾਤਾ ਚਿੰਤਪੂਰਨੀ ਦਾ ਮੇਲਾ

ਧੂਮਧਾਮ ਨਾਲ ਮਨਾਇਆ ਗਿਆ ਮਾਤਾ ਚਿੰਤਪੂਰਨੀ ਦਾ ਮੇਲਾ

ਧੂਮਧਾਮ

ਧੂਮਧਾਮ ਨਾਲ ਮਨਾਇਆ ਗਿਆ ਮਾਤਾ ਚਿੰਤਪੂਰਨੀ ਦਾ ਮੇਲਾ

ਇਹ ਤਸਵੀਰਾਂ ਨੇ ਮਾਤਾ ਚਿੰਤਪੁਰਨੀ ਮੰਦਰ ,ਢਾਬ ਬਸਤੀ ਰਾਮ ਦੀਆਂ ਜਿੱਥੇ ਕੇ ਮਾਤਾ ਚਿੰਤਪੂਰਨੀ ਦਾ ਮੇਲਾ ਮਨਾਇਆ ਗਿਆ । ਇਸ ਦਿਨ ਸੰਗਤਾਂ ਮਾਤਾ ਜੀ ਦੇ ਦਰਸ਼ਨ ਦੀਦਾਰ ਕਰਨ ਵੱਡੀ ਗਿਣਤੀ ਵਿੱਚ ਮੰਦਰ ਵਿਖੇ ਪਹੁੰਚਦੀਆਂ ਹਨ ।

 • Share this:
  ਨਿਤਿਸ਼ ਸਭਰਵਾਲ, ਅੰਮ੍ਰਿਤਸਰ


  ਇਹ ਤਸਵੀਰਾਂ ਨੇ ਮਾਤਾ ਚਿੰਤਪੁਰਨੀ ਮੰਦਰ ,ਢਾਬ ਬਸਤੀ ਰਾਮ ਦੀਆਂ ਜਿੱਥੇ ਕੇ ਮਾਤਾ ਚਿੰਤਪੂਰਨੀ ਦਾ ਮੇਲਾ ਮਨਾਇਆ ਗਿਆ । ਇਸ ਦਿਨ ਸੰਗਤਾਂ ਮਾਤਾ ਜੀ ਦੇ ਦਰਸ਼ਨ ਦੀਦਾਰ ਕਰਨ ਵੱਡੀ ਗਿਣਤੀ ਵਿੱਚ ਮੰਦਰ ਵਿਖੇ ਪਹੁੰਚਦੀਆਂ ਹਨ । ਪੰਡਿਤ ਗੰਗਾ ਰਾਮ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਮੰਦਰ 'ਚ ਮਾਤਾ ਚਿੰਤਪੁਰਨੀ ਜੀ ਦਾ ਮੇਲਾ ਪਰੰਪਰਿਕ ਤਰੀਕੇ ਦੇ ਨਾਲ ਹੀ ਮਨਾਇਆ ਜਾਂਦਾ ਹੈ । ਸਵੇਰੇ 4 : 30 ਵਜੇ ਮਾਤਾ ਚਿੰਤਪੁਰਨੀ ਦੇ ਪਿੰਡੀ ਸਵਰੂਪ ਦਾ ਸਨਾਨ ਕਰਵਾਇਆ ਗਿਆ ਅਤੇ ਉਸਦੇ ਬਾਅਦ ਮਨਮੋਹਕ ਸ਼ਿੰਗਾਰ ਕੀਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਆਰਤੀ ਦੇ ਬਾਅਦ ਮੰਦਰ ਦੇ ਦਰਵਾਜੇ ਭਗਤਾਂ ਦੇ ਲਈ ਖੋਲ ਦਿੱਤੇ ਗਏ । ਉਨ੍ਹਾਂ ਦੱਸਿਆ ਕਿ ਜੋ ਭਗਤ ਸੱਚੀ ਸ਼ਰਧਾ ਦੇ ਨਾਲ ਇੱਥੇ ਮਨੋਕਾਮਨਾ ਕਰਦਾ ਹੈ, ਮਾਤਾ ਰਾਣੀ ਉਸਤੇ ਕਿਰਪਾ ਕਰਦੇ ਹਨ । ਉਨ੍ਹਾਂ ਨੇ ਦੱਸਿਆ ਕਿ ਇਹ ਮੰਦਰ 200 ਸਾਲ ਤੋਂ ਵੀ ਵੱਧ ਪੁਰਾਣਾ ਹੈ।

  ਇੱਥੇ ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਵੀ ਪੁੱਖਤਾ ਪ੍ਰਬੰਧ ਕੀਤੇ ਗਏ ਸਨ ।
  First published:

  ਅਗਲੀ ਖਬਰ