ਨਿਤਿਸ਼ ਸਭਰਵਾਲ
ਅੰਮ੍ਰਿਤਸਰ: Mata Lal Devih Parbhat Pheris in Amritsar: ਰਾਣੀ ਕਾ ਬਾਗ ਵਿਖੇ ਸਥਿਤ ਮਾਤਾ ਲਾਲ ਦੇਵੀ ਜੀ ਦੇ ਮੰਦਿਰ ਵਿਖੇ, ਮਾਤਾ ਜੀ ਦਾ ਜਨਮ ਦਿਹਾੜਾ ਹਰ ਸਾਲ ਹੀ ਸੰਗਤਾਂ ਦੇ ਵੱਲੋਂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮੰਦਿਰ ਨੂੰ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਅਤੇ ਭਜਨ ਮੰਡਲੀਆਂ ਵੱਲੋਂ ਮਾਤਾ ਜੀ ਦਾ ਗੁਣਗਾਣ ਕੀਤਾ ਜਾਂਦਾ ਹੈ। ਇਸ ਸਾਲ 22 ਫਰਵਰੀ ਨੂੰ ਮਾਤਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।
ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਤੋਂ ਦੋ ਹਫ਼ਤੇ ਪਹਿਲਾਂ ਹੀ ਸੇਵਾਦਾਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਹ ਪ੍ਰਭਾਤ ਫੇਰੀਆਂ ਰਾਣੀ ਕਾ ਬਾਗ ਵਿਖੇ ਸਥਿਤ ਮਾਤਾ ਲਾਲ ਦੇਵੀ ਜੀ ਦੇ ਮੁੱਖ ਮੰਦਰ ਤੋਂ ਆਰੰਭ ਹੁੰਦੀਆਂ ਹਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸੰਗਤਾਂ ਨੂੰ ਭਜਨ ਕੀਰਤਨ ਦੇ ਨਾਲ ਨਿਹਾਲ ਕਰਦੀਆਂ ਹਨ।
ਰਾਣੀ ਕਾ ਬਾਗ ਵਿਖੇ ਸਥਿਤ ਮਾਤਾ ਜੀ ਦੇ ਮੰਦਿਰ ਵਿਖੇ ਸੰਗਤਾਂ ਦੀਆਂ ਹਰ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ ਅਤੇ ਮਹਿਲਾਵਾਂ ਪੁੱਤਰ ਪ੍ਰਾਪਤੀ ਲਈ ਵੀ ਮਾਤਾ ਜੀ ਕੋਲੋਂ ਮਨੋਕਾਮਨਾ ਕਰਦੇ ਹਨ।
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਨਗਰ ਕਾਲੋਨੀ ਦੀਆਂ ਜਿੱਥੇ ਕਿ ਪ੍ਰਭਾਤ ਫੇਰੀ ਦਾ ਇਲਾਕਾ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਅਤੇ ਸ਼ਰਧਾ ਭਾਵਨਾ ਦੇ ਸਦਕਾ ਨਿੱਘਾ ਸਵਾਗਤ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Religion, Vaishno Devi