ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਤਸਵੀਰਾਂ 'ਚ ਜਿਸ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਨਾਮ ਪੂਜਾ ਹੈ। ਪੰਜਾਬੀ ਲੋਕ ਤਾਂ ਅਕਸਰ ਹੀ ਚਾਹ ਪੀਣ ਦੇ ਸ਼ੌਕੀਨ ਹੁੰਦੇ ਹਨ। ਉਹਨਾਂ ਸ਼ੋਕੀਨ ਲੋਕਾਂ ਦੇ ਲਈ ਸਾਡੀ ਇਹ ਖ਼ਾਸ ਰਿਪੋਰਟ ਤੁਹਾਨੂੰ ਜਾਣੂ ਕਰਵਾਏਗੀ ਕਿ ਕਿਸ ਤਰ੍ਹਾਂ ਪੂਜਾ ਵੱਲੋਂ ਵੱਖ-ਵੱਖ 8 ਮਸਾਲਿਆਂ ਦੇ ਨਾਲ ਚਾਹ ਨੂੰ ਤਿਆਰ ਕੀਤਾ ਜਾਂਦਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੜ੍ਹਾਈ ਵਿੱਚ ਮੈਂ b.tech ਅਤੇ MBA ਕੀਤੀ ਹੋਈ ਹੈ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨੀ ਅਤੇ ਹਮੇਸ਼ਾਂ ਕੁੱਝ ਆਪਣਾ ਕਰਨ ਦੀ ਚਾਹਤ ਰੱਖਦੀ ਸੀ। ਉਨ੍ਹਾਂ ਦੱਸਿਆ ਕਿ ਮੈਂ ਕਈ ਸਰਕਾਰੀ ਫਾਰਮ ਭਰੇ ਅਤੇ ਨੌਕਰੀਆਂ ਦੀ ਵੀ ਤਲਾਸ਼ੀ ਕੀਤੀ ਪਰ ਕੋਈ ਫਾਇਦਾ ਨਹੀਂ ਮਿਲ ਪਾਇਆ। ਪੂਜਾ ਵੱਲੋਂ ਚੌਕਲੇਟ ,ਪਾਨ, ਅਦਰਕ ਇਲਾਚੀ, ਰੋਜ਼, ਕੇਸਰ, ਤੁਲਸੀ ਆਦਿ ਵੱਖ-ਵੱਖ ਮਸਲਿਆਂ ਨਾਲ ਚਾਹ ਨੂੰ ਤਿਆਰ ਕੀਤਾ ਜਾਂਦਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਸਮਾਜ ਦੀ ਬਾਕੀ ਮਹਿਲਾਵਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਸਾਨੂੰ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Tea, Women's empowerment, Working Women