Home /amritsar /

G-20 ਸੰਮੇਲਨ ਦੇ ਸੰਬੰਧੀ ਅੰਮ੍ਰਿਤਸਰ ਏਅਰਪੋਰਟ 'ਤੇ ਸੁਸ਼ੋਭਿਤ ਹੋਇਆ ਇਹ ਸਮਾਰਕ

G-20 ਸੰਮੇਲਨ ਦੇ ਸੰਬੰਧੀ ਅੰਮ੍ਰਿਤਸਰ ਏਅਰਪੋਰਟ 'ਤੇ ਸੁਸ਼ੋਭਿਤ ਹੋਇਆ ਇਹ ਸਮਾਰਕ

X
G-20

G-20 ਸੰਮੇਲਨ ਦੇ ਸੰਬੰਧੀ ਅੰਮ੍ਰਿਤਸਰ ਏਅਰਪੋਰਟ 'ਤੇ ਸੁਸ਼ੋਭਿਤ ਹੋਇਆ ਇਹ ਸਮਾਰਕ

ਜੀ-20 ਦੇਸ਼ਾਂ ਦੇ ਰਿਸ਼ਤਿਆਂ ਨੂੰ ਦਰਸਾਉਂਦੇ ਹੋਏ ਫੁਲਕਾਰੀ ਡਬਲਿਊ ਓ ਏ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਸਮਾਰਕ ਅਤੇ ਪੇਂਟਿੰਗ ਸੁਸ਼ੋਭਿਤ ਕੀਤੀ ਗਈ। 

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- ਗੁਰੂ ਨਗਰੀ ਵਿੱਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਅਹਿਮ ਫ਼ੈਸਲੇ ਲਿੱਤੇ ਗਏ। G-20 ਸਿਖਰ ਸੰਮੇਲਨ ਵਿੱਚ ਆਪਣਾ ਸਹਿਯੋਗ ਪਾਉਂਦੇ ਹੋਏ ਅੰਮ੍ਰਿਤਸਰ ਤੋਂ ਸਮਾਜ ਸੇਵੀ ਸੰਸਥਾ ਫੁਲਕਾਰੀ ਡਬਲਿਊ ਓ ਏ ਦੇ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਗਿਆ। ਫੁਲਕਾਰੀ ਸੰਸਥਾ ਦੇ ਵੱਲੋਂ ਅਕਸਰ ਹੀ ਸਮਾਜ ਸੇਵਾ ਨਾਲ ਜੁੜੇ ਕਈ ਅਹਿਮ ਉਪਰਾਲੇ ਕੀਤੇ ਗਏ ਹਨ ਅਤੇ ਸਮਾਜ ਨੂੰ ਇੱਕ ਚੰਗੇ ਰਾਹ 'ਤੇ ਚਲਾਉਣ ਲਈ ਫੁਲਕਾਰੀ ਡਬਲਿਊ ਓ ਏ ਨੇ ਹਮੇਸ਼ਾ ਹੀ ਆਪਣੀ ਭੂਮਿਕਾ ਨਿਭਾਈ ਹੈ।

ਜੀ-20 ਦੇਸ਼ਾਂ ਦੇ ਰਿਸ਼ਤਿਆਂ ਨੂੰ ਦਰਸਾਉਂਦੇ ਹੋਏ ਫੁਲਕਾਰੀ ਡਬਲਿਊ ਓ ਏ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਸਮਾਰਕ ਅਤੇ ਪੇਂਟਿੰਗ ਸੁਸ਼ੋਭਿਤ ਕੀਤੀ ਗਈ। ਸਮਾਰਕ ਰਾਹੀਂ ਇਕ ਧਰਤੀ, ਇੱਕ ਪਰਵਾਰ ਅਤੇ ਇੱਕ ਭਵਿੱਖ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਉਦਘਾਟਨੀ ਰਸਮ ਅਦਾ ਕਰਨ ਕੈਬਨਿਟ ਮੰਤਰੀ ਪੰਜਾਬ ਡਾ. ਇੰਦਰਬੀਰ ਦਲਬੀਰ ਸਿੰਘ ਨਿੱਝਰ ਉਚੇਚੇ ਤੌਰ 'ਤੇ ਪਹੁੰਚੇ।

ਇਸ ਦੌਰਾਨ ਡਾ: ਇੰਦਰਬੀਰ ਸਿੰਘ ਨਿੱਝਰ ਦੇ ਕਿਹਾ ਇਹ ਮਾਣ ਵਾਲੀ ਗੱਲ ਹੈ ਕਿ ਜੀ-20 ਸਿਖਰ ਸੰਮੇਲਨ ਗੁਰੂ ਨਗਰੀ ਵਿੱਚ ਹੋਣ ਜਾ ਰਿਹਾ ਹੈ ਅਤੇ ਅਜਿਹੇ ਉਪਰਾਲੇ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਹਨ । ਫੁਲਕਾਰੀ ਡਬਲਿਊ.ਓ.ਏ. ਦੀ ਪ੍ਰਧਾਨ ਟੀਨਾ ਅਗਰਵਾਲ ਨੇ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਆਪਣੇ ਮਾਣ ਦਾ ਪ੍ਰਗਟਾਵਾ ਕੀਤਾ ਅਤੇ ਵਿਕਾਸ ਦੇ ਸਾਰੇ ਪਹਿਲੂਆਂ ਵਿੱਚ ਔਰਤਾਂ ਦੀ ਭਾਗੀਦਾਰੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਔਰਤਾਂ ਨੂੰ ਵਧਣ-ਫੁੱਲਣ ਲਈ ਪ੍ਰੇਰਿਤ ਕੀਤਾ।

Published by:Drishti Gupta
First published:

Tags: Airport, Amritsar, Punjab