ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਝੋਨੇ ਦੀ ਕਟਾਈ ਹੋਣ ਤੋਂ ਬਾਅਦ ਲਗਾਤਾਰ ਹੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦੇ ਬਹੁਤ ਸਾਰਾ ਧੂੰਆਂ ਫੈਲ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਲਿਤਾ ਗਿਆ ਹੈ ਕਿ ਅਗਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਏਗੀ ਤਾਂ ਉਸ ਪਿੰਡ ਦੇ ਨੰਬਰਦਾਰ ਨੂੰ ਦੋਸ਼ੀ ਠਹਿਰਾ ਕੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਸ 'ਤੇ ਬੋਲਦੇ ਹੋਏ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪ੍ਰੈੱਸ ਵਾਰਤਾ ਕਰ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿੱਚ ਨੰਬਰਦਾਰ ਇੱਕ ਸਾਂਝਾ ਵਿਅਕਤੀ ਹੁੰਦਾ ਹੈ ਜੋ ਹਰ ਇੱਕ ਦੇ ਲੜਾਈ ਝਗੜੇ ਦੇ ਫ਼ੈਸਲੇ 'ਤੇ ਅਤੇ ਕੋਰਟ ਕਚਹਿਰੀ ਵਿੱਚ ਜਾ ਕੇ ਗਵਾਹੀ ਦਿੰਦਾ ਹੈ ਲੇਕਿਨ ਅਗਰ ਪਰਾਲੀ ਸਾੜਨ ਦੇ ਫ਼ੈਸਲੇ 'ਤੇ ਨੰਬਰਦਾਰ ਨੂੰ ਹੀ ਤੁਸੀਂ ਦੋਸ਼ੀ ਠਹਿਰਾਏ ਗਏ ਤਾਂ ਇਹ ਫ਼ੈਸਲਾ ਬਹੁਤ ਜ਼ਿਆਦਾ ਗਲਤ ਹੈ । ਸਰਕਾਰ ਨੂੰ ਆਪਣਾ ਇਹ ਫ਼ੈਸਲਾ ਬਦਲਣਾ ਚਾਹੀਦਾ ਹੈ।
ਪੰਜਾਬ ਸਰਕਾਰ ਅਜਿਹੇ ਫ਼ੈਸਲੇ ਪੰਜਾਬ ਦੇ ਲੋਕਾਂ 'ਤੇ ਥੋਪ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਸਭ ਤੋਂ ਵੱਡਾ ਫੇਲੀਅਰ ਹੈ । ਉਨ੍ਹਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਕੁੱਝ ਕਰਨਾ ਜਾਂਦਾ ਹੈ ਤਾਂ ਇੱਕ ਐਡਵਾਂਸ ਟੈਕਨਾਲੋਜੀਦੇ ਨਾਲ ਫਸਲਾਂ ਦੇ ਉੱਪਰ ਨਜ਼ਰ ਰੱਖੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।